ਜਨਮ-ਸਾਖੀ ਗੁਰੂ ਅਮਰਦਾਸ ਜੀ / janam-sakhi guru amar das ji


ਜਨਮ-ਸਾਖੀ- ਗੁਰੂ ਅਮਰਦਾਸ ਜੀ                guru amar das ji


ਜਨਮ-ਸਾਖੀ ਗੁਰੂ ਅਮਰਦਾਸ ਜੀ / janamsakhi guru amar das ji
ਜਨਮ-ਸਾਖੀ


  ਗੁਰੂ ਅਮਰਦਾਸ ਜੀ ਸਿੱਖਾਂ ਦੇ ਤੀਸਰੇ ਗੁਰੂ ਸਨ । ਸ੍ਰੀ ਗੁਰੂ ਅਮਰਦਾਸ ਜੀ ਦਾ ਜਨਮ ਪਿੰਡ

 ਬਾਸਰਕੇ ਜਿਲ੍ਹਾ ਅੰਮ੍ਰਿਤਸਰ ਵਿਚ 5 ਮਈ 1479 ਨੂੰ ਹੋਇਆ ਸੀ। ਆਪ ਜੀ ਦੇ ਪਿਤਾ ਦਾ ਨਾਮ ਤੇਜ

 ਭਾਨ ਅਤੇ ਮਾਤਾ ਦਾ ਨਾਮ ਸੁਲੱਖਣੀ ਸੀ ।

      ਆਪ ਜੀ ਦਾ ਵਿਆਹ ਸ੍ਰੀ ਦੇਵੀ ਚੰਦ ਦੀ ਧੀ ਬੀਬੀ ਰਾਮ ਕੋਰ ਜੀ ਨਾਲ 24 ਜਨਵਰੀ 1502 ਵਿਚ ਹੋਇਆ । ਬੀਬੀ ਰਾਮ ਕੋਰ ਜੀ ਦੀ ਕੁੱਖੋਂ ਦੋ ਪੁੱਤਰ ਮੋਹਨ ਜੀ,ਮੋਹਰੀ ਜੀ ਅਤੇ ਦੋ ਧੀਆਂ ਬੀਬੀ ਦਾਨੀ ਜੀ ਅਤੇ ਬੀਬੀ ਭਾਨੀ ਜੀ ਪੈਦਾ ਹੋਈਆਂ ।

    ਸ੍ਰੀ ਅਮਰਦਾਸ ਜੀ ਗੰਗਾ ਦੀ ਤੀਰਥ ਯਾਤਰਾ ਤੇ ਜਾਇਆ ਕਰਦੇ ਸਨ ।ਇੱਕ ਦਿਨ ਉਹ ਯਾਤਰਾ ਤੋਂ ਵਾਪਸ ਆ ਰਹੇ ਸਨ ਤਾਂ ਇਕ ਵੈਸ਼ਨਵ ਸਾਧੂ ਆਪ ਜੀ ਦਾ ਸਾਥੀ ਬਣ ਗਿਆ ਅਤੇ ਉਸ ਨੂੰ ਆਪਣੇ ਨਾਲ ਬਾਸਰਕੇ ਲੈ ਆਏ । ਉਸ ਦੀ ਬਹੁਤ ਸੇਵਾ ਕੀਤੀ ।

     ਇਕ ਦਿਨ ਸਾਧੂ ਨੇ ਆਪ ਜੀ ਤੋਂ ਪੁੱਛਿਆ ਕਿ ਆਪ ਜੀ ਦੇ ਗੁਰੂ ਕੌਣ ਹਨ ਤਾਂ ਆਪ ਜੀ ਨੇ ਉੱਤਰ ਦਿੱਤਾ ਕਿ ਅਜੇ ਤੱਕ ਅਸੀਂ ਕੋਈ ਗੁਰੂ ਧਾਰਨ ਨਹੀ ਕੀਤਾਇਹ ਸੁਣ ਕੇ ਸਾਧੂ ਨੇ ਕਿਹਾ ਕੇ ਮੈਂ ਤੇਰੇ ਨਿਗੁਰੇ ਦੇ ਹੱਥੋਂ ਖਾਂਦਾ-ਪੀਂਦਾ ਰਿਹਾ ਹਾਂ । ਮੇਰੇ ਸਾਰੇ ਨੇਮ ਵਰਤ, ਤੀਰਥ-ਇਸ਼ਨਾਨ, ਧਰਮ-ਕਰਮ ਨਸ਼ਟ ਹੋ ਗਏ ਹਨ । ਨਿਗੁਰੇ ਦਾ ਤਾਂ ਦਰਸ਼ਨ ਕਰਨਾ ਵੀ ਬੁਰਾ ਹੁੰਦਾ ਹੈ 
  ਇਹ ਕਹਿ ਕੇ ਵੈਸ਼ਨੋ ਸਾਧ ਤੁਰ ਗਿਆ ਪਰ ਇਸ ਘਟਨਾ ਦਾ ਆਪ ਜੀ ਤੇ ਡੂੰਘਾ ਅਸਰ ਹੋਇਆ । ਆਪ ਜੀ ਨੇ ਗੁਰੂ ਧਾਰਨ ਕਰਨ ਦਾ ਮਨ ਬਣਾ ਲਿਆ । ਆਪ ਕਈ ਸਾਧੂ –ਸੰਤਾਂ ਕੋਲ ਗਏ ਪਰ ਕਿਧਰੋਂ ਵੀ ਸ਼ਾਤੀ ਪ੍ਰਾਪਤ ਨਹੀ ਹੋਈ ।

    ਗੁਰੂ ਅੰਗਦ ਦੇਵ ਜੀ ਦੀ ਸੁਪੱਤਰੀ ਬੀਬੀ ਅਮਰੋ ਸ੍ਰੀ ਅਮਰਦਾਸ ਜੀ ਦੇ ਭਤੀਜੇ ਨਾਲ ਵਿਆਹੀ ਹੋਈ ਸੀ ।
    ਇਕ ਦਿਨ ਅਮ੍ਰਿੰਤ ਵੇਲੇ ਬੀਬੀ ਅਮਰੋ ਦੁੱਧ ਰਿੜਕ ਰਹੀ ਸੀ ਤੇ ਨਾਲੇ ਗੁਰਬਾਣੀ ਦਾ ਪਾਠ ਬੜੀ ਮਧੁਰ ਲੈਅ ਵਿਚ ਕਰ ਰਹੀ ਸੀ ।ਬਾਬਾ ਅਮਰਦਾਸ ਜੀ ਧਿਆਨ ਨਾਲ ਸੁਨਣ ਲੱਗੇ । ਬਾਣੀ ਮਨ ਨੂੰ ਚੰਗੀ ਲੱਗੀ । ਦਿਲ ਵਿਚ ਇਹ ਜਾਨਣ ਦੀ ਇੱਛਾ ਪੈਦਾ ਹੋਈ ਕਿ ਕਿਸ ਮਹਾਂਪੁਰਸ਼ ਦੀ ਬਾਣੀ ਹੈ  ਉਸ ਦੇ ਦਰਸ਼ਨ ਕਰੀਏ ।


ਗੁਰੂ ਦੇ ਦਰਸ਼ਨ

   ਬੀਬੀ ਅਮਰੋ ਨੂੰ ਨਾਲ ਲੈ ਕੇ ਗੁਰੂ ਅੰਗਦ ਦੇਵ ਜੀ ਦੇ ਦਰਸ਼ਨ ਕਰਨ ਖੰਡੂਰ ਸਾਹਿਬ ਪੁੱਜੇ । ਦਰਸ਼ਨ ਕੀਤੇ ਅਤੇ ਚਰਨੀ ਲੱਗੇ, ਮਨ ਨੂੰ ਸ਼ਾਤੀ ਮਿਲ ਗਈ । ਸਿੱਖੀ ਦੀ ਦਾਤ ਪ੍ਰਾਪਤ ਕਰਕੇ ਨਿਹਾਲ ਹੋ ਗਏ ।
   ਆਪ ਜੀ ਦੀ ਉਮਰ ਉਸ ਸਮੇਂ  ਲੱਗਭੱਗ 62 ਸਾਲ ਦੀ ਸੀ । ਸ੍ਰੀ ਗੁਰੂ ਅੰਗਦ ਦੇਵ ਜੀ ਦੀ ਉਮਰ ਉਸ ਸਮੇਂ ਲੱਗਭੱਗ 36 ਸਾਲ ਦੀ ਸੀ 
   ਸਿੱਖੀ ਦੀ ਦਾਤ ਪ੍ਰਾਪਤ ਕਰਨ ਤੋਂ ਬਾਅਦ  ਬਾਬਾ ਅਮਰਦਾਸ ਜੀ ਘਰ ਵਾਪਸ ਨਾ ਆਏ । ਆਪ ਜੀ ਨੇ ਖੰਡੂਰ ਸਾਹਿਬ ਰਹਿ ਕੇ ਹੀ ਗੁਰੂ ਸੰਗਤ ਦੀ, ਤਨ- ਮਨ ਨਾਲ ਸੇਵਾ ਅਰੰਭ ਕਰ ਦਿੱਤੀ ।

     ਆਪ ਜੀ ਨੇ ਪਹਿਲਾਂ ਆਪ ਇਸ਼ਨਾਨ ਕਰਨਾ ਫਿਰ ਗੁਰੂ ਸਾਹਿਬ ਜੀ ਲਈ ਇਸ਼ਨਾਨ ਕਰਨ ਲਈ, ਜਲ ਭਰ ਕੇ ਲਿਆਉਣਾ ਤੇ ਗੁਰੂ ਅੰਗਦ ਦੇਵ ਜੀ ਨੂੰ ਅਮ੍ਰਿਤ ਵੇਲੇ ਇਸ਼ਨਾਨ ਕਰਾਉਣਾ 
   ਕਈ ਵਾਰ ਹਨੇਰੇ ਵਿੱਚ ਆਪ ਜੀ ਨੂੰ ਬਿਰਧ ਸਰੀਰ ਹੋਣ ਕਰਕੇ ਠੇਡੇ ਵੀ ਲੱਗੇ ਪ੍ਰੇਮ ਦੀ ਸਾਰ ਨਾ ਜਾਨਣ ਵਾਲੇ  ਉਨ੍ਹਾਂ ਦੇ ਠੇਡਿਆਂ ਤੇ ਹੱਸੇ ਵੀ, ਪਰ ਲੋਕਾਂ ਦਾ ਹਾਸਾ-ਮਖੌਲ ਵੀ ਆਪ ਜੀ ਨੂੰ ਗੁਰੂ ਜੀ ਦੀ ਸੇਵਾ ਤੋਂ ਹਟਾ ਨਾ ਸਕਿਆ ।
ਜਨਮ-ਸਾਖੀ ਗੁਰੂ ਅਮਰਦਾਸ ਜੀ / janam-sakhi guru amar das ji
ਜਨਮ-ਸਾਖੀ


  ਇਸ਼ਨਾਨ ਦੀ ਸੇਵਾ  ਵਿਹਲੇ ਹੋ ਕੇ ਆਪ ਲੰਗਰ ਦੀ ਸੇਵਾ ਵਿਚ ਲੱਗੇ ਰਹਿੰਦੇ । ਮੂੰਹ ਚੋਂ ਗੁਰੂ ਦੀ ਬਾਣੀ ਦਾ ਪਾਠ ਜਾਂ ਸਤਿਨਾਮ ਦਾ ਜਾਪ ਕਰਦੇ ਰਹਿੰਦੇ । ਹਰ-ਪਲ ਗੁਰੂ ਜੀ ਦੇ ਹੁਕਮ ਨੂੰ ਮੰਨਣ ਲਈ ਤਿਆਰ ਰਹਿੰਦੇ । ਆਪ ਜੀ ਨੇ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਸੇਵਾ ਪੂਰੀ ਸ਼ਰਧਾ ਭਵਨਾ ਨਾਲ ਨਿਭਾਈ ।


ਗੁਰਿਆਈਂ


ਗੁਰੂ ਅੰਗਦ ਜੀ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਆਪ ਨੂੰ ਗੁਰਗੱਦੀ ਦੇ ਲਾਇਕ ਸਮਝ ਕੇ ਗੁਰਿਆਈ ਸੌਪ ਦਿਤੀ ।

   ਹੁਣ ਆਪ ਗੁਰੂ ਅਮਰਦਾਸ ਸਿੱਖਾਂ ਦੇ ਤੀਸਰੇ ਗੁਰੂ ਬਣ ਗਏ । ਆਪ ਜੀ ਨੇ ਸਿੱਖੀ ਦਾ ਪ੍ਰਚਾਰ ਕੇਦਰ ਖਡੂੰਰ ਸਾਹਿਬ ਦੀ ਥਾਂ ਗੋਇੰਦਵਾਲ ਨੂੰ ਬਣਾਇਆ । ਇਹ ਨਗਰ ਬਿਆਸ ਦੇ ਕੰਢੇ ਗੁਰੂ ਅੰਗਦ ਦੇਵ ਜੀ ਦੇ ਹੁਕਮਾਂ ਅਨੁਸਾਰ ਆਪ ਜੀ ਨੇ ਹੀ ਵਸਾਇਆ ਸੀ ।

    ਗੁਰੂ ਜੀ ਬਾਸਰਕੇ ਪਹੁੰਚ ਕੇ ਕੋਠੇ ਵਿੱਚ ਬੈਠ ਕੇ ਸਿਮਰਨ ਕਰਨ ਲੱਗੇ । ਉੱਥੇ ਜਾ ਕੇ ਬਾਬਾ ਬੁੱਢਾ ਜੀ ਨੇ ਬੇਨਤੀ ਕੀਤੀ ਕਿ ਸੰਗਤਾਂ ਨੂੰ ਦਰਸ਼ਨ ਦਿਉ । ਗਰੂ ਜੀ ਸੰਗਤਾਂ ਨਾਲ ਫਿਰ ਵਾਪਸ ਗੋਇੰਦਵਾਲ ਚਲੇ ਗਏ ।

   ਜਾਤ-ਪਾਤ ਖਤਮ ਕਰਨਾ


    ਗੁਰੂ ਅਮਰਦਾਸ ਜੀ ਨੇ ਲੋਕਾਂ ਵਿੱਚੋ ਜਾਤ-ਪਾਤ ਤੇ ਛੂਤ-ਛਾਤ ਖਤਮ ਕਰਨ ਲਈ ਹੁਕਮ ਕੀਤਾ ਕੇ ਜੋ ਵੀ ਸਾਡੇ ਦਰਸ਼ਨਾਂ ਨੂੰ ਆਵੇ ਲੰਗਰ ਵਿੱਚੋਂ ਪ੍ਰਸ਼ਾਦ ਜਰੂਰ ਛਕੇ । ਲੋਕ ਕਿਸੇ ਜਾਤ-ਪਾਤ ਤੇ ਛੂਤ-ਛਾਤ ਦੇ ਵਿਤਕਰੇ ਤੋਂ ਬਿਨਾਂ ਇੱਕੋ ਪੰਗਤ ਵਿੱਚ ਬੈਠ ਕੇ ਪ੍ਰਸ਼ਾਦ ਛਕਦੇ । ਗੁਰੂ ਜੀ ਨੂੰ ਮਿਲਣ ਖਾਤਰ ਅਕਬਰ ਬਾਦਸਾਹ ਨੇ ਵੀ ਪੰਗਤ ਵਿਚ ਬਹਿ ਕੇ ਪ੍ਰਸ਼ਾਦ ਛਕਿਆ ਸੀ ।

ਸਤੀ ਰਸਮ ਬੰਦ ਕਰਨਾ

     ਗੁਰੂ ਜੀ ਨੇ ਸਤੀ ਦੀ ਰਸਮ ਬੰਦ ਕਰਨ ਵੱਲ ਖਾਸ ਧਿਆਨ ਦਿੱਤਾ । ਇਸ ਰਸਮ ਅਨੁਸਾਰ ਇਸਤਰੀ ਨੂੰ ਅਪਣੇ ਮਰੇ ਹੋਏ ਪਤੀ ਦੀ ਚਿਖਾ ਵਿਚ ਜਿਉਦਿਆਂ ਸੜਨਾ ਪੈਦਾ ਸੀ । ਗੁਰੂ ਜੀ ਨੇ ਇਸ ਦਾ ਵਿਰੋਧ ਕਰਕੇ ਇਸ ਭੈੜੀ ਰਸਮ ਨੂੰ ਹਮੇਸਾਂ ਲਈ ਬੰਦ ਕਰਵਾਇਆ । ਗੁਰੂ ਜੀ ਨੇ ਸੁੱਚ-ਭੇਟ ਦੀ ਭੈੜੀ ਕਰੀਤੀ ਨੂੰ ਖਤਮ ਕਰਨ ਲਈ ਗੋਇੰਦਵਾਲ ਵਿਖੇ ਇਕ ਸਾਂਝੀ ਬਾਉਲੀ ਬਣਵਾਈ ।

     ਗੁਰੂ ਜੀ ਨੇ ਆਪਣੀ ਸੁਪੱਤਰੀ ਬੀਬੀ ਦਾਨੀ ਦਾ ਵਿਆਹ ਰਾਮ, ਨਾਮ ਦੇ ਸਧਾਰਨ ਸਿੱਖ ਨਾਲ ਕੀਤਾ ਅਤੇ ਬੀਬੀ ਭਾਨੀ ਲਈ ਘੁੰਙਣੀਆਂ ਵੇਚਣ ਵਾਲੇ ਯਤੀਮ ਸ੍ਰੀ ਜੇਠਾ ਜੀ ਨੂੰ ਬਿਨਾਂ ਜਾਤ-ਪਾਤ ਤੇ ਊਚ-ਨੀਚ ਵਿਚਾਰਨ ਤੇ ਚੁਣਿਆ ਸੀ ।

ਗੁਰਸਿੱਖੀ ਦਾ ਪ੍ਰਚਾਰ


     ਗੁਰਸਿੱਖੀ ਦੇ ਪ੍ਰਚਾਰ ਲਈ ਆਪ ਜੀ ਨੇ ਸਾਰੇ ਇਲਾਕੇ ਨੂੰ 22 ਹਿੱਸਿਆਂ ਵਿਚ ਵੰਡਿਆ ।
ਹਰੇਕ ਹਿੱਸੇ ਲਈ  ਗੁਰਸਿੱਖੀ ਦੇ ਪ੍ਰਚਾਰ ਵਾਸਤੇ ਇਕ ਸਿੱਖ ਪ੍ਰਚਾਰਕ ਨੂੰ ਮੁਖੀ ਥਾਪਿਆ ਗਿਆ । ਇਹਨਾਂ 22 ਹਿੱਸਿਆਂ ਨੂੰ ਬਾਈ ਮੰਜੀਆਂ ਦਾ ਨਾਂ ਦਿੱਤਾ ਗਿਆ । ਇਸ ਤੋਂ ਇਲਾਵਾ ਪ੍ਰਚਾਰ ਦੇ 52 ਉਪ ਕੇਂਦਰ ਵੀ ਬਣਾਏ ਗਏ ਜਿਨ੍ਹਾਂ ਨੂੰ ਪੀਹੜੇ ਦਾ ਨਾਮ ਦਿੱਤਾ ਗਿਆ । ਨਤੀਜੇ ਵਜੋਂ ਸਭ ਜਾਤਾਂ ਬਰਾਦਰੀਆਂ ਦੇ ਲੋਕ ਸਿੱਖ ਬਣਨ ਲੱਗ ਪਏ ਤੇ ਬਹੁਤ ਸਾਰੇ ਮੁਸਲਮਾਨ ਵੀ ਗੁਰੂ ਦੇ ਸਿੱਖ ਬਣ ਗਏ ।    

ਪਰਦਾ ਪ੍ਰਥਾ ਖਤਮ ਕਰਨਾ

 ਆਪ ਜੀ ਨੇ ਘੁੰਡ ਕੱਢਣ ਤੇ ਪਰਦੇ ਅੰਦਰ ਰਹਿਣ ਦੇ ਰਿਵਾਜ ਨੂੰ ਵੀ ਦੂਰ ਕੀਤਾ । ਸੰਗਤ ਵਿਚ ਸਭ ਬੀਬੀਆਂ –ਮਾਈਆਂ ਖੁੱਲ੍ਹੇ ਮੂੰਹ ਆਉਦੀਆਂ ਸਨ । ਆਪ ਜੀ ਨੇ ਬੀਬੀਆਂ ਨੂੰ ਵੀ ਪ੍ਰਚਾਰ ਦੀ ਸੇਵਾ ਲਗਾ ਦਿੱਤੀ
    ਬੀਬੀ ਭਾਨੀ ਅਤੇ ਉਸ ਦੇ ਪਤੀ ਸ੍ਰੀ ਜੇਠਾ ਜੀ ਨੇ ਗੁਰੂ ਅਮਰਦਾਸ ਜੀ ਦੀ ਸੇਵਾ ਬੜੀ ਸ਼ਰਧਾ ਭਾਵਨਾ ਨਾਲ ਕੀਤੀ । ਜੇਠਾ ਜੀ ਦੇ ਪ੍ਰੇਮ  ਭਾਵ ਵਾਲੀ ਸੇਵਾ ਅਤੇ ਭਗਤੀ ਵਾਲੀ ਰਹਿਤ ਨੇ ਗੁਰੂ ਜੀ ਨੂੰ ਅਜਿਹਾ ਖੁਸ਼ ਕੀਤਾ ਕਿ ਉਹ ਗੁਰੂ ਅਮਰਦਾਸ ਜੀ ਨੂੰ ਭਾਅ ਗਏ ।
      ਭਾਈ ਜੇਠਾ ਜੀ ਗੁਰੂ ਅਮਰਦਾਸ ਜੀ ਦੀ ਹਰ ਪ੍ਰੀਖਿਆ ਵਿਚੋਂ ਸਫਲ ਹੋਏ ਅਤੇ ਗੁਰਿਆਈ ਲਈ ਯੋਗ ਸਾਬਤ ਹੋਏ

ਜੋਤੀ ਜੋਤ

      ਗੁਰੂ ਅਮਰਦਾਸ ਜੀ ਨੇ ਮਿਤੀਂ 30.8.1574 ਨੂੰ ਭਾਈ ਜੇਠਾ ਜੀ ਨੂੰ ਗੁਰਿਆਈ ਸੌਪੀ ਤੇ ਪਹਿਲੀ ਸਤੰਬਰ 1574 ਨੂੰ ਜੋਤੀ ਜੋਤ ਸਮਾ ਗਏ । ਇਸ ਤਰਾਂ ਭਾਈ ਜੇਠਾ ਜੀ 

ਗੁਰੂ ਰਾਮਦਾਸ ਸਾਹਿਬ ਬਣ ਗਏ ।
     

ਬਾਣੀ ਰਚਨਾ


ਗੁਰੂ ਅਮਰਦਾਸ ਜੀ ਨੇ ਚਉਪਦੇ, ਸੋਹਲੇ, ਅਸ਼ਟਪਦੀਆਂ, ਕਾਫੀਆਂ ਅਤੇ ਛੰਦ ਲਿਖੇ । ਉਹਨਾਂ ਪੱਟੀ,ਵਾਰਾਂ ਅਤੇ ਸਲੋਕਾਂ ਦੀ ਵੀ ਰਚਨਾ ਕੀਤੀ ।ਇਸ ਤੋ ਇਲਾਵਾ ਆਹਲੁਣੀਆ ਅਤੇ ਆਨੰਦ ਸਾਹਿਬ ਦੀ ਰਚਨਾ ਕੀਤੀ ।

ਉਪਦੇਸ਼

ਗੁਰੂ ਜੀ ਦੇ ਉਪਦੇਸ਼ ਇਸ ਤਰਾਂ ਹਨ- ਸਭ ਦਾ ਭਲਾ ਚਾਹੁਣਾ, ਤਨ ਨਾਲ ਦਸਾਂ ਨੌਹਾਂ ਦੀ ਕਿਰਤ ਕਰਕੇ ਸਾਧ ਸੰਗਤ ਦੀ ਸੇਵਾ ਕਰਨੀ, ਅੰਨ ਦਾਨ ਕਰਨਾ , ਮਨ ਨਾਲ ਪ੍ਰਭੂ ਦੀ ਭਗਤੀ ਅਤੇ ਸਤਿਨਾਮ ਦਾ ਸਿਮਰਨ ਕਰਨਾ । ਅੰਮ੍ਰਿਤ ਵੇਲੇ ਇਸ਼ਨਾਨ ਕਰਨਾ ਤੇ ਇਕ ਮਨ ਹੋ ਕੇ ਗੁਰੂ ਸ਼ਬਦ ਦੀ ਵਿਚਾਰ ਕਰਨੀ ।  ਬੁਰੇ ਦਾ ਭਲਾ ਕਰਨਾ, ਸਦਾ ਮਿੱਠਾ ਬੋਲਣਾ ।

        ਗਰੂ ਜੀ ਦੇ ਉਪਦੇਸ਼ਾਂ ਤੇ ਅਮਲ ਕਰਕੇ ਹਰ ਪ੍ਰਾਣੀ ਆਪਣਾ ਜੀਵਨ ਸੁਖੀ ਬਣਾ ਸਕਦਾ ਹੈ ।

                                   ਧੰਨਵਾਦ
 

SHARE

Milan Tomic

Hi. I’m Designer of Blog Magic. I’m CEO/Founder of ThemeXpose. I’m Creative Art Director, Web Designer, UI/UX Designer, Interaction Designer, Industrial Designer, Web Developer, Business Enthusiast, StartUp Enthusiast, Speaker, Writer and Photographer. Inspired to make things looks better.

  • Image
  • Image
  • Image
  • Image
  • Image
    Blogger Comment
    Facebook Comment

0 comments:

Post a Comment