ਜੁਕਾਮ ਤੋਂ ਛੁਟਕਾਰਾ ਪਾਉਣ ਲਈ ਘਰੇਲੂ
ਨੁਸਖੇ ਜੁਕਾਮ ਤੋਂ ਛੁਟਕਾਰਾ ਪਾਉਣ ਲਈ ਘਰੇਲੂ ਨੁਸਖੇ
ਜੁਕਾਮ-ਛੁਟਕਾਰਾ
ਰੋਗ ਦੇ ਲੱਛਣ – ਜੁਕਾਮ ਹੋਣ ਨਾਲ ਨੱਕ ਚੋਂ ਪਾਣੀ ਵੱਗਣ ਲੱਗਦਾ ਹੈ । ਛਿੱਕਾਂ ਆਉਣ ਲੱਗਦੀਆਂ ਹਨ ਅਤੇ ਸਿਰ ਦਰਦ ਹੋਣ ਲੱਗਦਾ ਹੈ। ਅੱਖਾਂ ਲਾਲ ਹੋ ਜਾਦੀਆਂ ਹਨ ਅਤੇ ਗਲੇ ਵਿਚ ਖਾਰਸ਼ ਹੋਣ ਲੱਗਦੀ ਹੈ। ਕਦੀ –ਕਦੀ ਨੱਕ ਬੰਦ ਹੋ ਜਾਂਦਾ ਹੈ ਅਤੇ ਸਾਹ ਲੈਣ ਵਿਚ ਤਕਲੀਫ ਹੁੰਦੀ ਹੈ।
ਜੁਕਾਮ ਤੋਂ ਛੁਟਕਾਰਾ ਪਾਉਣ ਲਈ ਨੁਸ਼ਖੇ
ਘਰੇਲੂ-ਨੁਸਖੇ |
- · ਇਕ ਕੱਪ ਪਾਣੀ ਵਿਚ 6-7 ਪੱਤੀਆਂ ਤੁਲਸੀ ਦੀਆਂ, 5 ਕਾਲੀ ਮਿਰਚ ਦੇ ਦਾਣੇ ,2 ਲੌਂਗ ਅਤੇ ਅਦਰਕ ਦੀ ਇਕ ਛੋਟੀ ਗੰਢੀ (ਕੁੱਟ ਕੇ) ਉਬਾਲੋ । ਜਦ ਕੱਪ ਵਿਚਲਾ ਪਾਣੀ ਚੋਥਾਈ ਰਹਿ ਜਾਵੇ ਤਾਂ ਉਸ ਨੂੰ ਹੌਲੀ-ਹੌਲੀ ਕਰਕੇ ਪੀਣਾ ਚਾਹੀਦਾ ਹੈ।
- · ਦਾਲ ਚੀਨੀ 5 ਗ੍ਰਾਮ ਅਤੇ ਜੈਫਲ ਦਾ ਚੂਰਨ 5 ਗ੍ਰਾਮ । ਦੋਨਾਂ ਦਾ ਚੂਰਣ ਸਵੇਰ-ਸ਼ਾਮ ਸ਼ਹਿਦ ਨਾਲ ਚੱਟੋ ।
- · ਔਲੇ ਦਾ ਰਸ ਦੋ ਚਮਚ ਸਵੇਰੇ ਅਤੇ ਦੋ ਚਮਚ ਸ਼ਾਮ ਨੂੰ ਸ਼ਹਿਦ ਨਾਲ ਚੱਟੋ ।
- · ਜੁਕਾਮ ਨਾਲ ਜੇਕਰ ਬੁਖਾਰ ਵੀ ਆ ਗਿਆ ਹੋਵੇ ਤਾਂ 100 ਗ੍ਰਾਮ ਕੋਸੇ ਪਾਣੀ ਵਿਚ ਇਕ ਚਮਚ ਸ਼ਹਿਦ , ਇਕ ਚਮਚ ਅਦਰਕ ਦਾ ਰਸ ਅਤੇ ਇਕ ਚੁਟਕੀ ਖਾਣ ਵਾਲਾ ਸੋਡਾ ਪਾ ਕੇ ਪੀ ਲਉ ।
- ·
ਕਪੂਰ ਨੂੰ ਇਕ ਕੱਪੜੇ ਵਿਚ ਬੰਨ ਕੇ ਸੁੰਘਣ ਨਾਲ ਸ਼ਰਦੀ –ਜਕਾਮ ਦੇ ਕਾਰਨ ਬੰਦ ਹੋਈ
ਨੱਕ ਖੁੱਲ ਜਾਦੀਂ ਹੈ ।
- · ਸੁੰਢ , ਪੀਪਲ ਅਤੇ ਕਾਲੀ ਮਿਰਚ ਬਰਾਬਰ ਮਾਤਰਾ ਵਿਚ ਲੈ ਕੇ ਪੀਸ ਲਵੋ । ਇਸ ਵਿਚੋਂ ਇਕ ਚੁਟਕੀ ਤ੍ਰਿਕੁਟ ਸ਼ਹਿਦ
ਨਾਲ ਚੱਟ
ਲਵੋ ।
· ਜੁਕਾਮ ਕਾਰਨ ਜੇਕਰ ਨਿੱਛਾਂ ਆਉਦੀਆਂ ਹੋਣ ਤਾਂ ਕਲੌਂਜੀ ਨੂੰ ਪੀਹ ਕੇ, ਪੋਟਲੀ ਵਿਚ
ਬੰਨ੍ਹ ਕੇ ਸੁੰਘਣ ਨਾਲ ਨਿੱਛਾਂ ਬੰਦ ਹੋ ਜਾਦੀਆਂ ਹਨ ।
·
ਚਾਰ- ਪੰਜ ਮੁਨੱਕਿਆਂ ਨੂੰ 100 ਗ੍ਰਾਮ ਪਾਣੀ ਵਿਚ ਉਬਾਲੋ । ਜਦ ਪਾਣੀ ਅੱਧਾ ਰਹਿ
ਜਾਏ ਤਾਂ ਮੁਨੱਕੇ ਚਬਾਦੇਂ ਹੋਏ ਪਾਣੀ ਪੀ ਜਾਓ ।
·
ਜੇਕਰ ਛਾਤੀ ਤੇ ਬਲਗਮ ਜੰਮ ਗਈ ਹੋਵੇ , ਤਾਂ 100 ਗ੍ਰਾਮ ਸਰ੍ਹੋਂ ਅਤੇ 100 ਗ੍ਰਾਮ
ਹਲਦੀ, ਦੋਨਾਂ ਨੂੰ ਪੀਹ ਕੇ ਤਵੇ ਤੇ ਭੁੰਨ ਲਓ । ਇਸ ਵਿਚੋਂ 5-5 ਗ੍ਰਾਮ ਚੂਰਣ ਸਵੇਰੇ-ਸਾਮ ਸ਼ਹਿਦ
ਨਾਲ ਚੱਟ ਲਓ ।
Shayeri life
ReplyDelete