ਉਸ ਨੇ ਆਪਣੀ ਮੁਢਲੀ ਵਿੱਦਿਆ ਆਪਣੇ ਪਿੰਡ ਤੋਂ ਹਾਸਲ ਕੀਤੀ ਤੇ ਉਚੇਰੀ ਵਿੱਦਿਆ ਲਈ ਕਰਨਾਲ ਦੇ ਕਾਲਜ ਵਿਚ ਦਾਖਲਾ ਲਿਆ । ਜਦ ਉਹ ਅੰਬਾਲਾ ਤੋਂ ਯਮੁਨਾ ਨਗਰ ਜਾਣ ਲਈ ਟਰੇਨ ਤੇ ਚੜਨ ਲੱਗਾ ਤਾਂ ਉਸ ਦਾ ਪੈਰ ਸਲਿੱਪ ਹੋ ਗਿਆ ਤੇ ਟਰੇਨ ਉਸ ਨੂੰ ਘਸੀਟ ਕੇ ਲੈ ਗਈ । ਜਦ ਟਰੇਨ ਰੁਕੀ ਤਾਂ ਉਸ ਦੀ ਲੱਤ ਕੱਟੀ ਜਾ ਚੁੱਕੀ ਸੀ ।
ਉਸ ਦੇ ਪਿਤਾ ਨੇ ਬੈਂਕ ਤੋਂ ਕਰਜਾ ਲੈ ਕੇ ਇਲਾਜ ਕਰਵਾਇਆ ਤੇ ਬਨਾਉਟੀ ਲੱਤ ਲਗਵਾ ਦਿੱਤੀ । ਦੀਪਕ ਨੇ ਸੋਚਿਆ ਕੇ ਉਹ ਕਿਸੇ ਤੇ ਨਿਰਭਰ ਨਹੀ ਰਹੇਗਾ ਤੇ ਆਪਣੀ ਜਿੰਦਗੀ ਆਪਣੇ ਢੰਗ ਨਾਲ ਬਤੀਤ ਕਰੇਗਾ ।
ਆਪਣੇ ਦ੍ਰਿੜ ਨਿਸਚੇ ਕਰਕੇ ਉਹ ਬਹੁਤ ਸਾਰੀਆਂ ਮੈਰਾਥਨ ਦੌੜਾਂ ਵਿਚ ਹਿਸਾ ਲੈ ਚੁੱਕਿਆ ਹੈ ਅਗਲੇ ਕੁਝ ਮਹੀਨਿਆਂ ਤੱਕ ਦਿੱਲੀ ਵਿਚ ਅਯੋਜਿਤ ਹੋਣ ਵਾਲੀ 21 ਕਿਲੋਮੀਟਰ ਲੰਮੀ ਮੈਰਾਥਨ ਦੌੜ ਵਿਚ ਹਿੱਸਾ ਲੈ ਰਿਹਾ ਹੈ । ਉਸ ਨੇ ਆਪਣੀ ਅਪਾਹਜਤਾ ਨੂੰ ਯੋਗਤਾ ਵਿਚ ਬਦਲ ਲਿਆ ਹੈ ਤੇ ਇਕ ਦਿਨ ਅੰਤਰਰਾਸ਼ਟਰੀ ਪੱਧਰ ਤੇ ਖੇਡ ਕੇ ਸੋਨ ਤਗਮਾ ਭਾਰਤ ਦੀ ਝੋਲੀ ਪਾਏਗਾ ।
0 comments:
Post a Comment