ਗਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ


ਗਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ
ਸ੍ਰੀ ਗੁਰੂ ਨਾਨਕ ਦੇਵ ਜੀ
 ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸ਼ੰਦੇਸ      


ਗਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ , ਗੁਰੂ ਨਾਨਕ ਦੇਵ ਜੀ ਦਾ ਸ਼ੰਦੇਸ
ਗੁਰੂ ਨਾਨਕ ਦੇਵ ਜੀ ਦਾ ਸ਼ੰਦੇਸ

                                                              ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ 15 ਅਪ੍ਰੈਲ 1469 ਈ. ਵਿੱਚ ਨਨਕਾਣਾ ਸਾਹਿਬ (ਪਾਕਿਸਤਾਨ) ਵਿਖੇ ਹੋਇਆ। ਇਨ੍ਹਾਂ ਦੇ ਪਿਤਾ ਦਾ ਨਾਂ ਸ੍ਰੀ ਕਾਲੂ ਰਾਮ ਜੀ ਅਤੇ ਮਾਤਾ ਦਾ ਨਾਂ ਤ੍ਰਿਪਤਾ ਜੀ ਸੀ। ਅਰੰਭ ਤੋ ਹੀ ਗੁਰੂ ਜੀ ਦਾ ਮਨ ਸੰਸਾਰਕ ਝੁਮੇਲਿਆਂ ਵਿਚ ਨਹੀ ਲਗਦਾ ਸੀ। ਗੁਰੂ ਜੀ ਸ਼ੁਰੂ ਤੋ ਹੀ ਧਾਰਮਿਕ ਬਿਰਤੀ ਵਾਲੇ ਸਨ ਅਤੇ ਉਨ੍ਹਾਂ ਨੇ ਲੋਕਾਂ ਨੂੰ ਧਾਰਮਿਕ ਪਖੰਡਾਂ ਵਿਚੋਂ ਬਾਹਰ ਕੱਢਣ ਲਈ ਉਪਦੇਸ਼ ਦਿੱਤੇ ਤੇ ਲੋਕਾਂ ਨੂੰ ਊਚ ਨੀਚ ,ਭੇਦ ਭਾਵ ਵਿੱਚੋ ਬਾਹਰ ਨਿਕਲਣ ਲਈ ਕਿਹਾ।  
           ਗਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ 
                                                                                            1. ਇੱਕ ਪਰਮਾਤਮਾ ਵਿਚ ਵਿਸ਼ਵਾਸ- ਗੁਰੂ ਜੀ ਨੇ ਲੋਕਾਂ ਨੂੰ  ਦੱਸਿਆ ਕਿ ਪਰਮਾਤਮਾ ਇੱਕ ਹੈ ਅਤੇ ਉਹ ਲਿੰਗ ਭੇਤ ਤੋਂ ਬਾਹਰ ਹੈ ਉਸ ਦਾ ਕੋਈ ਅਕਾਰ ਨਹੀਂ ਹੈ ਅਤੇ ਉਹ ਇਨਸਾਨਾਂ ਵਾਂਗ ਜੰਮਦਾ ਤੇ ਮਰਦਾ ਨਹੀਇਸ ਤਰਾਂ ਗੁਰੂ ਜੀ ਨੇ ਲੋਕਾਂ ਨੂੰ ਮੂਰਤੀਆਂ ਪੂਜਨ ਤੋਂ ਰੋਕਿਆ। ਗੁਰੂ ਜੀ ਨੇ ਸਿੱਖਆ ਦਿੱਤੀ ਕਿ ਹਰੇਕ ਮਨੁੱਖ ਅੰਦਰ ਰੱਬੀ ਚਿਣਗ ਮੌਜੂਦ ਹੈ ਅਤੇ ਇਸ ਸਰੀਰ ਅੰਦਰ ਪ੍ਰਮਾਤਮਾ ਦਾ ਵਾਸਾ ਹੈ ਇਸ ਲਈ ਇਹ ਸਰੀਰ ਹੀ ਪ੍ਰਮਾਤਮਾ ਦਾ ਮੰਦਰ ਹੈ ।

                                                                           2. ਜਾਤ ਪਾਤ ਦਾ ਵਿਰੋਧ – ਗੁਰੂ ਜੀ ਜਾਤ ਪਾਤ ਦਾ ਵਿਰੋਧ ਕਰਦੇ ਸਨਉਨ੍ਹਾਂ ਲਈ ਸਾਰੇ ਮਨੁੱਖ ਬਰਾਬਰ ਸਨ । ਲੰਗਰ ਦੀ ਪ੍ਰਥਾ ਉਹਨਾਂ ਚਲਾਈ ਅਤੇ ਲੰਗਰ ਸਾਰੇ ਇੱਕਠੇ ਮਿਲ ਕੇ ਛਕਦੇ ਸਨ ਚਾਹੇ ਕੋਈ ਵੀ ਹੋਵੇ. ਉੱਚੇ ਨੀਵੇਂ ਦਾ ਭੇਦ ਭਾਵ ਨਹੀ ਸੀ। ਇਸ ਤਰਾਂ ਉਹਨਾਂ ਨੇ ਚਹੁੰ ਵਰਨਾਂ ਨੂੰ ਇਕ ਵਿੱਚ ਬਦਲ ਦਿੱਤਾ ।    
                                                                3. ਗ੍ਰਹਿਸਥ ਜੀਵਨ ਉਪਰ ਜੋਰ – ਗੁਰੂ ਜੀ ਅਨੁਸਾਰ ਪ੍ਰਮਾਤਮਾ ਦੀ ਪ੍ਰਾਪਤੀ ਲਈ ਜੰਗਲਾਂ ਵਿੱਚ ਜਾਣ ਦੀ ਲੋੜ ਨਹੀ । ਪੁਰਾਣੇ ਸੰਨਿਆਸੀ ਜੰਗਲਾਂ ਵਿਚ ਜਾ ਕੇ ਤਪੱਸਿਆ ਕਰਦੇ ਸਨ ਅਤੇ ਸਰੀਰ ਨੂੰ ਕਈ ਪ੍ਰਕਾਰ ਦੇ ਕਸਟ ਦਿੰਦੇ ਸਨ। ਗੁਰੂ ਜੀ ਅਨੁਸਾਰ ਗ੍ਰਹਿਸਥ ਜੀਵਨ ਸੱਚੇ ਸੁਚੇ ਅਤੇ ਨਿਰਲੇਪ ਰਹਿ ਕੇ ਬਿਤਾਇਆ ਜਾਵੇ। ਇਸ ਨਾਲ ਮੁਕਤੀ ਦੀ ਪ੍ਰਾਪਤੀ ਬਹੁਤ ਸਹਿਜੇ ਪ੍ਰਾਪਤ ਹੋ ਸਕਦੀ ਹੈ। 

                                                              4. ਮੋਹ ਮਾਇਆ ਤੋਂ ਬਚ ਕੇ ਰਹਿਣਾ ਗੁਰੂ ਜੀ ਅਨੁਸਾਰ ਸੰਸਾਰ ਵਿੱਚ ਵਿਚਰਦਿਆਂ ਇਸ ਗੱਲ ਦਾ ਖਿਆਲ ਰੱਖਣਾ ਚਹੀਦਾ ਹੈ ਕਿ ਮੋਹ ਮਾਇਆ ਨੂੰ ਹੀ ਸਭ ਕੁਝ ਨਹੀ ਸਮਝਣਾ ਚਹੀਦਾ। ਮੋਹ ਮਾਇਆ ਤੋਂ ਨਿਰਲੇਪ ਹੋ ਕੇ ਸੰਸਾਰ ਅੰਦਰ ਕੰਵਲ ਦੇ ਫੁੱਲ ਵਾਂਗ ਰਹੋ।

                                            5. ਪ੍ਰੇਮ ਅਤੇ ਭਾਈਚਾਰੇ ਉੱਪਰ ਜੋਰ ਗੁਰੂ ਜੀ ਅਨੁਸਾਰ ਲੋਕਾਂ ਨੂੰ ਇੱਕ ਦੂਜੇ ਨਾਲ ਮਿਲ ਕੇ ਰਹਿਣਾ ਚਹੀਦਾ ਹੈ। ਸਾਰੇ ਇਕ ਪ੍ਰਮਾਤਮਾ ਦੇ ਬੱਚੇ ਹਨ ਇਸ ਲਈ ਸਾਰੇ ਆਪੋ ਵਿੱਚ ਭਰਾ ਹਨ। ਇਸ ਲਈ ਮਨੁੱਖੀ ਭਾਈਚਾਰੇ ਦੀ ਮਹੱਤਤਾ ਨੂੰ ਸਮਝਣਾ ਚਹੀਦਾ ਹੈ।

                                        6. ਨੇਕ ਕਮਾਈ ਉਪਰ ਜੋਰ ਗੁਰੂ ਜੀ ਅਦੇਸ਼ ਦਿੰਦੇ ਹਨ ਕੇ ਵਿਆਕਤੀ ਨੂੰ ਕਿਰਤ ਕਰਕੇ ਖਾਣਾ ਚਹੀਦਾ ਹੈ ਉਹਨਾਂ ਨੇ ਮਲਿਕ ਭਾਗੋ ਦੇ ਪਰੋਸੇ ਵਧੀਆ ਭੋਜਨ ਵਿਚੋਂ ਖੂਨ ਕੱਢ ਕੇ ਵਿਖਾਇਆ। ਉਨਾਂ ਕਿਹਾ ਕੇ ਨੇਕ ਕਮਾਈ ਵਿਅਕਤੀ ਦਾ ਧਿਆਨ ਪ੍ਰਮਾਤਮਾ ਵੱਲ ਲਾਉਦੀ ਹੈ।

                            7. ਪ੍ਰਮਾਤਮਾ ਦਿਆਲੂ ਹੈ ਗੁਰੂ ਜੀ ਇਸ ਗੱਲ ਤੇ ਜੋਰ ਦਿੰਦੇ ਹਨ ਕੇ ਪ੍ਰਮਾਤਮਾ ਹਰ ਜਗ੍ਹਾ ਮੋਜੂਦ ਹੈ। ਉਹ ਦਿਆਲੂ ਹੈ। ਵਿਆਕਤੀ ਜੇਕਰ ਪ੍ਰੇਮ ਕਰੇ, ਤਾਂ ਉਸਦੀ ਪ੍ਰਾਪਤੀ ਕੀਤੀ ਜਾ ਸਕਦੀ ਹੈ । ਜੇਕਰ ਠੀਕ ਸਾਧਨ ਅਪਨਾਏ ਜਾਣ ।

                                                                                     8. ਪਰਮ ਅਨੰਦ ਦੀ ਪ੍ਰਾਪਤੀ ਗੁਰੂ ਜੀ ਨੇ ਕਿਹਾ ਕੇ ਪਰਮ ਆਨੰਦ ਉਹ ਮਾਨਸਿਕ ਸਥਿਤੀ ਹੈ ਜਿਸ ਨਾਲ ਦੁਖੀ ਹਿਰਦੇ ਨੂੰ ਸ਼ਾਤੀ ਮਿਲ ਜਾਦੀ ਹੈ। ਡਰ ਦੀਆਂ ਸਾਰੀਆਂ ਭੈੜੀਆਂ ਭਾਵਨਾਵਾਂ ਵੀ ਸਾਂਤ ਹੋ ਜਾਦੀਆਂ ਹਨ। ਸਥਿਰ ਅਤੇ ਸਥਾਈ ਸਾਤੀਂ ਦੀ ਪ੍ਰਾਪਤੀ ਹੁੰਦੀ ਹੈ । ਐਸੇ ਆਨੰਦ ਦੀ ਪ੍ਰਾਪਤੀ ਹੋ ਜਾਣ ਨਾਲ ਆਤਮਾ ਪ੍ਰਮਾਤਮਾ ਦੇ ਸਾਕਸ਼ਾਤ ਦਰਸ਼ਨ ਕਰਕੇ ਆਪਣੀ ਭੁੱਖ ਮਿਟਾ ਲੈਦੀ ਹੈ।

                                                                   9. ਨਾਮ ਜਪਣ ਤੇ ਜੋਰ - ਗੁਰੂ ਜੀ  ਨੇ ਕਿਹਾ ਕੇ ਪ੍ਰਮਾਤਮਾ ਦਾ ਨਾਮ ਲੈਣਾ ਬਹੁਤ ਜਰੂਰੀ ਹੈ। ਸਤਿਨਾਮ ਦਾ ਜਾਪ ਹਰੇਕ ਵਿਆਕਤੀ ਨੂੰ ਕਰਨਾ ਚਹੀਦਾ ਹੈ। ਸਤਿਨਾਮ ਦੇ ਜਾਪ ਬਿਨਾਂ ਮੁਕਤੀ ਪ੍ਰਾਪਤ ਨਹੀ ਹੋ ਸਕਦੀ।

SHARE

Milan Tomic

Hi. I’m Designer of Blog Magic. I’m CEO/Founder of ThemeXpose. I’m Creative Art Director, Web Designer, UI/UX Designer, Interaction Designer, Industrial Designer, Web Developer, Business Enthusiast, StartUp Enthusiast, Speaker, Writer and Photographer. Inspired to make things looks better.

  • Image
  • Image
  • Image
  • Image
  • Image
    Blogger Comment
    Facebook Comment

1 comments:

  1. ਵਾਹਿਗੁਰੂ ਜੀ ਕਾ ਖ਼ਾਲਸਾ।।
    ਵਾਹਿਗੁਰੂ ਜੀ ਕੀ ਫਤਿਹ।।

    ReplyDelete