99% ਲੋਕ ਖਾਣਾ ਖਾਣ ਵੇਲੇ ਕਰਦੇ ਹਨ ਇਹ ਗਲਤੀਆਂ
99% ਲੋਕ ਖਾਣਾ ਖਾਣ ਵੇਲੇ ਕਰਦੇ ਹਨ ਇਹ ਗਲਤੀਆਂ |
ਅੱਜ ਕੱਲ ਦੌੜ ਭੱਜ ਵਾਲੀ ਜਿੰਦਗੀ ਵਿਚ ਲੋਕ, ਅਕਸਰ ਇਹ ਗਲਤੀਆਂ ਅਨਜਾਣ ਪੁਣੇ ਵਿਚ ਕਰਦੇ ਹਨ । ਸਭ ਤੋਂ ਵੱਡੀ ਗਲਤੀ ਇਹ ਕਰਦੇ ਹਨ ਕਿ
ਉਹ ਖਾਣਾ- ਖਾਣ ਦੇ ਨਾਲ ਨਾਲ ਹੋਰਨਾਂ ਕੰਮਾਂ ਵੱਲ ਵੀ ਧਿਆਨ ਦਿੰਦੇ ਹਨ , ਜਿਵੇਂ ਸਮਾਰਟ ਫੋਨ ਤੇ
ਕੁਝ ਨਾ ਕੁਝ ਵੇਖਦੇ ਰਹਿਣਾ, ਟੀ.ਵੀ. ਵੇਖਦੇ ਰਹਿਣਾ ਜਾਂ ਅਖਬਾਰ ਪੜ੍ਹਦੇ ਰਹਿਣਾ ਅਦਿ ।
ਇਸ ਲਈ ਖਾਣਾ ਖਾਣ ਵੱਲ ਜੋ
ਧਿਆਨ ਕੇਂਦਰਿਤ ਕਰਨਾ ਚਾਹੀਦਾ ਸੀ, ਉਹ ਨਹੀਂ ਕਰ ਪਾਉਦੇ । ਜਿਸ ਦੇ ਨਤੀਜੇ ਵਜੋਂ ਉਹ ਖਾਣੇ ਨੂੰ ਚੰਗੀ
ਤਰ੍ਹਾਂ ਚੁਬਾਏ ਬਗੈਰ ਹੀ ਨਿਗਲ ਜਾਂਦੇ ਹਨ, ਤੇ ਉਨ੍ਹਾਂ ਦੁਆਰਾ ਖਾਧਾ ਗਿਆ ਖਾਣਾ ਸਹੀ ਢੰਗ ਨਾਲ ਹਜਮ ਨਹੀ ਹੁੰਦਾ ਤੇ ਉਹ ਇਕ
ਵਧੀਆ ਡਾਈਟ (ਖੁਰਾਕ) ਤੋਂ ਵਾਂਝੇ ਰਹਿ ਜਾਂਦੇ ਹਨ । ਜਿਸ ਖਾਣੇ ਨੇ ਉਨ੍ਹਾਂ ਦੇ ਸਰੀਰ ਨੂੰ ਊਰਜਾ
ਦੇਣੀ ਸੀ, ਉਹ ਸਹੀ ਢੰਗ ਨਾਲ ਨਹੀਂ ਮਿਲ ਪਾਉਂਦੀ । ਜਿਸ ਦੇ ਨਤੀਜੇ ਵਜੋਂ ਉਨ੍ਹਾਂ ਦਾ ਸਰੀਰ ਫਿੱਟ
ਨਹੀਂ ਰਹਿ ਪਾਉਂਦਾ ।
ਲੋਕ ਅਕਸਰ ਹੀ ਸਿਕਾਇਤ ਕਰਦੇ ਹਨ
ਕਿ ਉਨ੍ਹਾਂ ਦੇ ਸਰੀਰ ਨੂੰ ਖੁਰਾਕ ਨਹੀਂ ਲੱਗਦੀ । ਇਹੀ ਸਭ ਤੋਂ ਵੱਡਾ ਕਾਰਨ ਹੈ ਸਰੀਰ ਨੂੰ ਖੁਰਾਕ
ਨਾ ਲੱਗਣਾ । ਹੁਣ ਤੁਸੀਂ ਸੋਚਦੇ ਹੋਵੋਗੇ ਕਿ ਖਾਣਾ ਤਾਂ ਸਰੀਰ ਨੂੰ ਮਿਲਦਾ ਹੀ ਹੈ, ਤੇ ਫਿਰ ਖਾਣਾ
ਖਾਣ ਸਮੇਂ ਮੋਬਾਈਲ ਜਾਂ ਟੀ.ਵੀ. ਵੇਖਣ ਨਾਲ ਕੀ ਫਰਕ ਪੈਂਦਾ ਹੈ ।
ਕਿਉਂ ਨਹੀਂ ਵੇਖਣਾ ਚਾਹੀਦਾ ਮੋਬਾਈਲ ਜਾਂ ਟੀ.ਵੀ. ਖਾਣਾ ਖਾਣ ਸਮੇਂ ?
ਸਾਨੂੰ ਖਾਣਾ ਖਾਣ ਸਮੇਂ ਮੋਬਾਈਲ
ਜਾਂ ਟੀ.ਵੀ. ਇਸ ਕਰਕੇ ਨਹੀਂ ਵੇਖਣੇ ਚਾਹੀਦੇ, ਤਾਂ ਜੋ ਸਾਡਾ ਧਿਆਨ ਖਾਣਾ ਖਾਣ ਵੱਲ ਹੀ ਕੇਂਦ੍ਰਿਤ ਰਹੇ
। ਜੇਕਰ ਅਸੀਂ ਖਾਣਾ- ਖਾਣ ਸਮੇਂ ਮੋਬਾਈਲ ਜਾਂ ਟੀ.ਵੀ. ਵੱਲ ਧਿਆਨ ਰੱਖਦੇ ਹਾਂ ਤਾਂ ਅਸੀਂ ਖਾਣਾ
ਪੂਰਾ ਚਬਾਏ ਵਗੈਰ ਹੀ ਨਿਗਲ ਜਾਂਦੇ ਹਾਂ, ਜਿਸ ਦਾ ਸਾਡੇ ਸਰੀਰ ਨੂੰ ਲੱਗਭੱਗ 50% ਹੀ ਲਾਭ
ਪਹੁੰਚਦਾ ਹੈ ਬਾਕੀ ਖਾਣਾ ਵੇਸਟ ਚਲਿਆ ਜਾਂਦਾ ਹੈ ਜਾਂ ਇੰਝ ਕਹਿ ਲਈਏ ਕਿ ਉਹ ਸਿਰਫ ਪੇਟ ਵਧਾਉਣ ਜਾਂ ਫੈਲਾਉਣ (obesity) ਵਰਗੇ ਕੰਮ ਹੀ ਕਰਦਾ ਹੈ । ਜੋ ਇਕ ਭਿਆਨਕ ਰੋਗ ਦਾ ਰੂਪ ਅਖਿਤਾਰ ਕਰ ਲੈਂਦਾ ਹੈ ।
ਜੋ ਖਾਣਾ ਪੂਰਨ ਰੂਪ ਵਿਚ ਹਜਮ ਨਹੀ ਹੁੰਦਾ ਉਹ ਸਰੀਰ ਵਿਚ ਕਬਜ, ਗੈਸ ਆਦਿ ਵਰਗੀਆਂ ਬਿਮਾਰੀਆਂ
ਪੈਦਾ ਕਰਦਾ ਹੈ । ਜੋ ਅੱਗੇ ਹੋਰ ਬਿਮਾਰੀਆਂ ਨੂੰ ਜਨਮ ਦਿੰਦੀਆਂ ਹਨ ਤੇ ਸਾਡਾ ਸਰੀਰ ਬੀਮਾਰੀਆਂ ਦੀ
ਪਕੜ ਵਿਚ ਆ ਜਾਂਦਾ ਹੈ ।
HEALTH-TIPS |
ਖਾਣਾ ਚੰਗੀ ਤਰ੍ਹਾਂ ਚਬਾ ਕੇ ਹੀ ਕਿਉਂ ਖਾਈਏ ?
ਤੁਸੀਂ ਅਕਸਰ ਲੋਕਾਂ ਨੂੰ ਇਹ
ਕਹਿੰਦੇ ਸੁਣਿਆ ਹੋਵੇਗਾ ਕਿ ਚੰਗਾ ਭੋਜਨ ਜਾਂ ਚੰਗੀ ਮਿਠਿਆਈ ਵੇਖ ਕੇ ਫਲਾਣੇ (ਕਿਸੇ ਦੂਸਰੇ ) ਦੇ
ਮੂੰਹ ਵਿਚੋਂ ਲਾਲ ਟਪਕ(ਡਿੱਗ) ਪਈ ਜਾਂ ਮੂੰਹ ਵਿਚ ਪਾਣੀ ਆ ਗਿਆ । ਜੀ ਹਾਂ ਦੋਸਤੋ ਇਹ ਕਹਾਵਿਤ
ਬਿਲਕੁਲ ਸਹੀ ਹੈ ਕਿ ਚੰਗੇ ਵਿਅੰਜਨ (ਭੋਜਨ) ਵੇਖ ਕੇ ਮੂੰਹ ਵਿਚ ਪਾਣੀ ਆਉਣਾ ਸੁਭਵਿਕ ਹੈ ।
ਤੁਹਾਨੂੰ ਦੱਸ ਦੇਈਏ ਕਿ ਸਾਡੇ
ਸਰੀਰ ਨੂੰ ਖਾਣਾ ਹਜਮ ਕਰਨ ਵਿਚ ਸਭ ਤੋਂ ਪਹਿਲਾਂ ਅੱਖਾਂ, ਨੱਕ ਅਤੇ ਜੀਭ ਦਾ ਰੋਲ ਹੁੰਦਾ ਹੈ।
ਅੱਖਾਂ ਤੁਹਾਨੂੰ ਚੰਗਾ ਭੋਜਨ ਵੇਖ ਕੇ ਖਾਣਾ ਖਾਣ ਵੱਲ ਅਕਰਸਿਤ ਕਰਦੀਆਂ ਹਨ । ਨੱਕ ਚੰਗੇ ਖਾਣੇ ਦੀ
ਖਸ਼ਬੋ ਕਾਰਨ ਤੁਹਨੂੰ ਖਾਣਾ ਖਾਣ ਵੱਲ ਅਕਰਸਿਤ ਕਰਦਾ ਹੈ ਅਤੇ ਜੀਭ ਖਾਣਾ ਖਾਣ ਸਮੇਂ ਖਾਣੇ ਦੇ ਸੁਆਦ
ਦਾ ਸਿਗਨਲ ਦਿਮਾਗ ਵੱਲ ਭੇਜਦੀ ਹੈ। ਜਿਸ ਨਾਲ ਮੂੰਹ ਵਿਚ ਲਾਰ ਪੈਦਾ ਹੁੰਦੀ ਹੈ ਤੇ ਇਹੀ
ਲਾਰ ਸਾਡੇ ਦੁਆਰਾ ਖਾਧੇ ਗਏ ਖਾਣੇ ਨੂੰ ਪੂਰਾ ਹਜਮ ਕਰਨ ਵਿਚ ਸਹਾਈ ਹੁੰਦੀ ਹੈ । ਖਾਣਾ ਪੂਰਾ ਹਜਮ
ਹੋਣ ਨਾਲ ਸਰੀਰ ਨੂੰ ਪੂਰੀ ਊਰਜਾ ਮਿਲਦੀ ਹੈ, ਜਿਸ ਨਾਲ ਤੁਹਾਡਾ ਸਰੀਰ ਫਿੱਟ ਅਤੇ ਤੰਦਰੁਸਤ
ਰਹਿੰਦਾ ਹੈ।
ਸੋ ਇਸ ਕਰਕੇ ਖਾਣਾ ਖਾਣ ਸਮੇਂ
ਸਾਰਾ ਧਿਆਨ 'ਖਾਣੇ' ਤੇ ਕੇਂਦਰਿਤ ਕਰਨਾ ਚਾਹੀਦਾ ਹੈ, ਤੇ ਹਰ ਬੁਰਕੀ (ਬਾਈਟ) ਨੂੰ 32 ਵਾਰ ਚਬਾ ਕੇ
ਖਾਣਾ ਚਾਹੀਦਾ ਹੈ ਤਾਂ ਜੋ ਮੂੰਹ ਦਆਰਾ ਚਬਾਇਆ ਗਿਆ ਖਾਣਾ ਤਰਲ ਰੂਪ ਧਾਰਨ ਕਰਕੇ ਹੀ ਪੇਟ ਵਿਚ
ਜਾਵੇ ਅਤੇ ਪੂਰਾ ਹਾਜਮ ਹੋ ਸਕੇ ।
ਖਾਣਾ ਖਾਣ ਤੋਂ ਤਰੁੰਤ ਬਾਅਦ ਪਾਣੀ ਕਿਉਂ ਨਹੀਂ ਪੀਣਾ ਚਾਹੀਦਾ ?
ਖਾਣਾ ਖਾਣ ਤੋਂ ਤਕਰੀਬਨ ਇਕ
ਘੰਟਾ ਬਾਅਦ ਹੀ ਪਾਣੀ ਪੀਣਾ ਚਾਹੀਦਾ ਹੈ । ਅਯੁਰਵੈਦਿਕ ਗ੍ਰੰਥਾਂ ਦੇ ਅਨੁਸਾਰ ਖਾਣਾ ਖਾਣ ਤੋਂ
ਬਾਅਦ ਸਾਡੇ ਪੇਟ ਵਿਚ ਕ੍ਰੇਟਿਵ ਅਗਨੀ ਪੈਦਾ
ਹੁੰਦੀ ਹੈ , ਜੋ ਖਾਣੇ ਨੂੰ ਹਜਮ ਕਰਨ ਲਈ ਹੀ ਪੈਦਾ ਹੁੰਦੀ ਹੈ । ਜਦ ਅਸੀਂ ਖਾਣਾ ਖਾਣ ਤੋਂ ਤਰੁੰਤ
ਬਾਅਦ ਪਾਣੀ ਪੀ ਲੈਂਦੇ ਹਾਂ, ਤਾਂ ਉਹ ਅਗਨੀ ਬੁਝ ਜਾਂਦੀ ਹੈ ਤੇ ਖਾਣਾ ਪੂਰਨ ਰੂਪ ਵਿਚ ਹਜਮ ਨਹੀ
ਹੋ ਪਾਉਂਦਾ । ਇਸ ਲਈ ਖਾਣਾ ਖਾਣ ਤੋਂ ਤਰੁੰਤ ਬਾਅਦ ਪਾਣੀ ਨਹੀਂ ਪੀਣਾ ਚਾਹੀਦਾ ।
0 comments:
Post a Comment