ਚਮਤਕਾਰੀ ਇਲਾਜ ਵਾਂਗਕੰਮ ਕਰਦਾ ਹੈ ਪਪੀਤਾ
ਪਪੀਤੇ-ਦੇ-ਲਾਭ |
ਸਾਰੇ ਹੀ ਫਲ ਮਨੁੱਖ ਦੀ
ਸਿਹਤ ਲਈ ਤੰਦਰੁਸਤੀ ਦਾ ਖਜਾਨਾ ਹਨ । ਪਰ ਅੱਜ ਤਹਾਡੇ ਨਾਲ ਪਪੀਤੇ ਤੋਂ ਮਿਲਣ ਵਾਲੇ ਲਾਭ ਦੀ
ਜਾਣਕਾਰੀ ਸਾਂਝੀ ਕੀਤੀ ਹੈ । ਪਪੀਤਾ ਬੜੀ ਹੀ ਅਸਾਨੀ ਨਾਲ ਮਿਲਣ ਵਾਲਾ ਫਲ ਹੈ । ਆਮ ਤੌਰ ਤੇ
ਦੂਸਰੇ ਫਲਾਂ ਨਾਲੋਂ ਘੱਟ ਕੀਮਤ ਤੇ ਇਸ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ ।
ਪਪੀਤੇ ਦੀ ਗਿਣਤੀ
ਹਮੇਸ਼ਾਂ ਹੀ ਵਧੀਆ ਫਲਾਂ ਵਿਚ ਕੀਤੀ ਗਈ ਹੈ । ਇਸ ਵਿਚ ਪਾਏ ਜਾਣ ਵਾਲੇ ਵਿਟਾਮਨ ਮਨੁੱਖ ਲਈ ਕਿਸੇ
ਟਾਨਿਕ ਤੋਂ ਘੱਟ ਨਹੀਂ । ਇਹੀ ਕਾਰਨ ਹੈ ਕਿ ਪਪੀਤਾ ਮਨੁੱਖ ਦੀ ਸਿਹਤ ਲਈ ਟਾਨਿਕ ਦਾ ਕੰਮ ਕਰਦਾ ਹੈ
।
ਪਪੀਤੇ ਦੇ ਲਾਭ
- · ਪਪੀਤੇ ਦਾ 200 ਗ੍ਰਾਮ ਗੁੱਦਾ ਰੋਜਾਨਾ ਖਾਓ। 20 ਦਿਨ ਤੱਕ ਪਪੀਤਾ ਖਾਣ ਨਾਲ ਅਨੀਮੀਆ ਦਾ ਰੋਗ ਦੂਰ ਹੋ ਜਾਂਦਾ ਹੈ।
- · ਪਪੀਤੇ ਵਿਚ ਮੋਜੂਦ ਵਿਟਾਮਨ ‘ਏ’ ਅੱਖਾਂ ਦੇ ਰੋਗ ਦੂਰ ਕਰਨ ਵਿਚ ਲਾਭਕਾਰੀ ਹੈ।
- · ਪਪੀਤੇ ਵਿਚ ਵਿਟਾਮਿਨ ‘ਸੀ’ ਭਰਪੂਰ ਮਾਤਰਾ ਵਿਚ ਮਿਲਦਾ ਹੈ ।
- · ਕੱਚੇ ਪਪੀਤੇ ਦਾ ਰਸ ਦੋ ਚਮਚ ਦੀ ਮਾਤਰਾ ਵਿਚ ਸਵੇਰੇ – ਸ਼ਾਮ ਇਸਤੇਮਾਲ ਕਰੋ । ਚਮੜੀ ਰੋਗਾਂ ਲਈ ਇਹ ਰਾਮਬਾਣ ਦਵਾਈ ਹੈ ।
- · ਪਪੀਤੇ ਦੇ ਬੀਜ ਸੁੱਕਾ ਕੇ ਚੂਰਣ ਦੇ ਰੂਪ ਵਿਚ ਦੋ ਚੁਟਕੀ ਦਿਨ ਵਿਚ ਤਿੰਨ ਵਾਰ ਲੈਣ ਨਾਲ ਪੇਟ ਦੇ ਕੀੜੇ ਮਰ ਜਾਂਦੇ ਹਨ ।
- · ਪੱਕੇ ਹੋਏ ਪਪੀਤੇ ਦਾ ਰਸ ਦੋ ਚਮਚ ਰੋਜਾਨਾ ਬੱਚੇ ਨੂੰ ਪਿਲਾਉਣ ਨਾਲ ਜਿਗਰ ਦੀ ਬੀਮਾਰੀ ਠੀਕ ਹੋਣ ਲੱਗਦੀ ਹੈ ।
- · ਪਪੀਤੇ ਦਾ ਗੁੱਦਾ ਲੈ ਕੇ ਉਸ ਨੂੰ ਫੇਹ ਲਓ, ਫਿਰ 100 ਗ੍ਰਾਮ ਗੁੱਦੇ ਵਿਚ ਦੋ ਲੌਂਗਾਂ ਦਾ ਚੂਰਨ ਮਿਲਾ ਕੇ ਇਸਤੇਮਾਲ ਕਰਨ ਨਾਲ ਦਿਲ ਧੜਕਣ ਦਾ ਰੋਗ ਠੀਕ ਹੁੰਦਾ ਹੈ ।
- · ਕੱਚੇ ਪਪੀਤੇ ਦੇ ਹਰੇ ਹਿੱਸੇ ਵਿਚ ਚੀਰਾ ਦੇ ਲੱਗਾ ਕੇ ਉਸਦਾ ਦੁੱਧ ਕੱਢ ਲਓ । ਇਕ ਚਮਚ ਦੁੱਧ ਨੂੰ ਇਕ ਗਲਾਸ ਕੋਸੇ ਪਾਣੀ ਵਿਚ ਪਾ ਕੇ ਗਰਾਰੇ ਕਰਨ ਨਾਲ ਟਾਂਸਿਲ ਅਤੇ ਗਿਲਟੀਆਂ ਦਾ ਰੋਗ ਦੂਰ ਹੁੰਦਾ ਹੈ ।
- · ਪਪੀਤੇ ਦੇ ਗੁੱਦੇ ਦਾ ਪੇਸਟ ਬਣਾ ਕੇ ਚਿਹਰੇ ਤੇ ਲੇਪ ਕਰਨ ਨਾਲ ਚਿਹਰੇ ਤੇ ਚਮਕ ਆ ਜਾਂਦੀ ਹੈ ਅਤੇ ਰੰਗ ਵੀ ਗੋਰਾ ਹੁੰਦਾ ਹੈ ।
- · ਪਪੀਤੇ ਦੇ ਗੁੱਦੇ ਨੂੰ ਚਿਹਰੇ ਤੇ ਮਲਣ ਨਾਲ ਚਿਹਰੇ ਤੋਂ ਛਾਈਆਂ ਤੇ ਝੁਰੜੀਆਂ ਮਿਟ ਜਾਦੀਆਂ ਹਨ ।
ਇਸ ਨੂੰ ਵੀ ਪੜ੍ਹੋ- ਤੰਦਰੁਸਤੀ ਦਾ ਖਜਾਨਾ ਸੰਤਰਾ
0 comments:
Post a Comment