How to be successful in life
ਜ਼ਿੰਦਗੀ ਵਿਚ ਸਫ਼ਲ ਕਿਵੇਂ ਹੋਣਾ ਹੈ -ਵਧੀਆ ਸੁਝਾਅ
ਸਫਲਤਾ (success ) ਹਾਸਲ ਕਰਨ ਲਈ ਜਰੂਰੀ ਹੈ, ਕਿ ਤੁਸੀਂ
ਆਪਣੇ-ਆਪ (ਖੁਦ ) ਤੇ ਵਿਸ਼ਵਾਸ ਕਰੋ । ਜੇਤੂ ਉਸ ਸਮੇਂ ਵੀ ਖੁਦ ਉੱਪਰ ਵਿਸ਼ਵਾਸ ਰੱਖਦੇ ਹਨ ਜਦੋਂ
ਦੂਸਰੇ ਉਨ੍ਹਾਂ ਤੇ ਵਿਸ਼ਵਾਸ ਨਹੀਂ ਕਰਦੇ । ਖੁਦ ਉੱਪਰ ਵਿਸ਼ਵਾਸ ਕਰਨ ਨਾਲ ਹੀ ਜਿੰਦਗੀ ਵਿਚ ਸਫਲਤਾ ( successful in life ) ਮਿਲਦੀ ਹੈ ।
- ਵਿਸ਼ਵਾਸ ਹੀ ਸਫਲਤਾ(achievement) ਦੀ ਨੀਂਹ ਹੈ ।(Trust is that the foundation of
success )
How to be successful in life-in Punjabi |
ਵਿਸ਼ਵਾਸ ਰੱਖਣ ਵਾਲਾ ਇਕ
ਵਿਅਕਤੀ,
ਸਿਰਫ ਰੁਚੀ ਰੱਖਣ ਵਾਲੇ 99
ਵਿਅਕਤੀਆਂ ਦੇ ਬਰਾਬਰ ਹੈ ।-(ਜੌਨ ਸਟੁਅਰਟ ਮਿਲ )
ਇਤਿਹਾਸ ਗਵਾਹ ਹੈ ਕਿ ਕੋਈ ਵੀ ਆਵਿਸ਼ਕਾਰ
ਵਿਸ਼ਵਾਸ ਬਗੈਰ ਸੰਭਵ ਹੀ ਨਹੀਂ ਸੀ । ਇਕ ਵਿਸ਼ਵਾਸ ਦੇ ਸਹਾਰੇ ਹੀ ਕੋਲੰਬਸ ਨੇ ਅਮਰੀਕਾ ਦੀ ਖੋਜ
ਕੀਤੀ ਸੀ । ਉਸ ਨੂੰ ਰਸਤੇ ਆਉਣ ਵਾਲੀਆਂ ਮੁਸ਼ਕਲਾਂ ਦਾ ਗਿਆਨ ਨਹੀਂ ਸੀ ਕਿ ਉਸ ਦੇ ਬੇੜੇ ਨੂੰ
ਸੁਮੰਦਰ ਵਿਚ ਕਿੰਨੀਆਂ ਤੂੰਫਾਨੀ ਲਹਿਰਾਂ ਦਾ ਸਾਹਮਣਾ ਕਰਨਾ ਪਵੇਗਾ, ਅਤੇ ਉਸ ਨੂੰ ਅਮਰੀਕਾ ਦੀ ਦੂਰੀ ਦਾ ਗਿਆਨ ਨਹੀਂ ਸੀ। ਪਰ ਫਿਰ ਵੀ ਉਹ ਆਪਣੇ
ਵਿਸ਼ਵਾਸ ਦੇ ਸਹਾਰੇ ਅਮਰੀਕਾ ਦੀ ਖੋਜ ਲਈ ਟੁਰ ਪਿਆ ਤੇ ਆਪਣੇ ਸੁਪਨਿਆਂ ਦੇ ਦੇਸ਼ ਨੂੰ ਲੱਭਣ ਵਿਚ
ਸਫਲ ਹੋਇਆ ਅਤੇ ਜਿੰਦਗੀ ਵਿਚ ਸਫਲਤਾ ( successful in life )
ਹਾਸਲ ਕੀਤੀ ।
ਜਿਸ
ਨੇ ਆਤਮ-ਵਿਸ਼ਵਾਸ ਗੁਆ ਲਿਆ,
ਉਸ
ਕੋਲ ਗੁਆਉਣ ਲਈ ਹੋਰ ਕੁਝ ਨਹੀਂ ਬਚਦਾ ।
- ਵਚਨਬੱਧਤਾ ( Commitment)
ਵਚਨਬੱਧਤਾ 'ਤੇ ਨਜ਼ਰ ਮਾਰੋ, ਕਿ ਤੁਸੀਂ ਆਪਣੇ ਟੀਚੇ ਪ੍ਰਤੀ ਕਿੰਨੇ
ਪ੍ਰਤੀਬੱਧ ਹੋ? ਤੁਹਾਡੇ ਲਈ ਇਹ ਕਿੰਨੀ ਮਹੱਤਵਪੂਰਨ ਹੈ,
ਅਤੇ ਤੁਸੀਂ ਇਸ ਨੂੰ ਪ੍ਰਾਪਤ ਕਰਨ ਲਈ, ਕਿਹੜੀ ਕੁਰਬਾਨੀ ਕਰਨ ਲਈ ਤਿਆਰ ਹੋ? ਜੇ ਤੁਸੀਂ ਆਪਣੇ- ਆਪ ਨੂੰ ਪੂਰੀ ਤਰ੍ਹਾਂ ਸਮਰਪਿਤ ਮਹਿਸੂਸ ਕਰਦੇ ਹੋ, ਤਾਂ ਉਸ ਪ੍ਰੇਰਣਾ ਦੀ ਪਾਲਣਾ ਕਰੋ ਜੋ ਤੁਹਾਡੀ ਵਚਨਬੱਧਤਾ ਪ੍ਰਤੀ ਸਮਰਪਿਤ ਹੋਵੇ।
- ਨਕਾਰਾਤਮਕ ਵਿਚਾਰਾਂ ਤੋਂ ਛੁਟਕਾਰਾ ਪਾਓ(Get eliminate negative
thoughts)
ਮਨੁੱਖ ਦੇ ਦਿਮਾਗ ਵਿਚ ਬਹੁਤ ਸਾਰੇ ਵਿਚਾਰਾਂ
ਦਾ ਪ੍ਰਵਾਹ ਨਿਰੰਤਰ ਚਲਦਾ ਰਹਿੰਦਾ ਹੈ। ਇਹ ਵਿਚਾਰ ਤੁਹਾਡੀ ਸੋਚ ਪ੍ਰਭਾਵ ਅਤੇ ਭਾਵਨਾਵਾਂ ਨੂੰ
ਪ੍ਰਭਾਵਿਤ ਕਰਦੇ ਹਨ ਕਿ ਤੁਸੀਂ ਆਪਣੇ ਕੰਮ ਨੂੰ ਕਿਵੇਂ ਵਿਚਾਰਦੇ ਹੋ। ਤੁਹਾਡੇ ਕੋਲ ਹਮੇਸ਼ਾ ਇਹੋ
ਜਿਹੇ ਵਿਚਾਰ ਹੁੰਦੇ ਹਨ ਕਿ ਤੁਸੀਂ ਕਿਸ ਵਿਸ਼ੇ ਤੇ ਧਿਆਨ ਲਗਾਓ।
ਤੁਹਾਡੇ ਦਿਮਾਗ ਵਿਚ ਦੋ ਪ੍ਰਕਾਰ ਦੇ ਵਿਚਾਰ ਉਤਪਨ ਹੁੰਦੇ ਹਨ , ਸਕਾਰਾਤਮਕ (positive )ਤੇ ਨਕਾਰਾਤਮਕ (negative) । ਨਕਾਰਤਾਮਕ ਵਿਚਾਰ ਤੁਹਾਨੂੰ ਭਾਵਨਾਤਮਕ ਤੌਰ ਤੇ ਫਸਿਆ ਹੋਇਆ ਮਹਿਸੂਸ ਕਰਾਉਣਗੇ ,ਜਿਸ ਕਾਰਨ ਤੁਹਾਡੇ ਮਨ ਅੰਦਰ ਫੇਲ੍ਹ ਹੋਣ ਦਾ ਡਰ ਜਾਂ ਸ਼ੱਕ ਹਮੇਸ਼ਾਂ ਬਣਿਆ ਰਹੇਗਾ । ਸਕਾਰਤਾਮਕ (POSITIVE ) ਵਿਚਾਰ ਤੁਹਾਨੂੰ ਅੱਗੇ ਵੱਲ ਨੂੰ ਉਤਾਰ ਦੇਣਗੇ । ਜੋ ਤੁਹਾਨੂੰ ਉਤਸ਼ਾਹ, ਤਜਰਬੇ ਕਰਨ ਦੀ ਕੋਸ਼ਿਸ਼ ਅਤੇ ਨਵੀਆਂ ਚੀਜ਼ਾਂ ਪ੍ਰਤੀ ਗਿਆਨ ਦੀ ਭਾਲ ਵੱਲ ਪ੍ਰੇਰਿਤ ਕਰਕੇ ਆਪਣੇ ਅਰਾਮਦੇਹ ਖੇਤਰ ਚੋਂ ਬਾਹਰ ਨਿਕਲਣਾ ਸਿਖਾਉਣਗੇ ।
ਤੁਹਾਡੇ ਦਿਮਾਗ ਵਿਚ ਦੋ ਪ੍ਰਕਾਰ ਦੇ ਵਿਚਾਰ ਉਤਪਨ ਹੁੰਦੇ ਹਨ , ਸਕਾਰਾਤਮਕ (positive )ਤੇ ਨਕਾਰਾਤਮਕ (negative) । ਨਕਾਰਤਾਮਕ ਵਿਚਾਰ ਤੁਹਾਨੂੰ ਭਾਵਨਾਤਮਕ ਤੌਰ ਤੇ ਫਸਿਆ ਹੋਇਆ ਮਹਿਸੂਸ ਕਰਾਉਣਗੇ ,ਜਿਸ ਕਾਰਨ ਤੁਹਾਡੇ ਮਨ ਅੰਦਰ ਫੇਲ੍ਹ ਹੋਣ ਦਾ ਡਰ ਜਾਂ ਸ਼ੱਕ ਹਮੇਸ਼ਾਂ ਬਣਿਆ ਰਹੇਗਾ । ਸਕਾਰਤਾਮਕ (POSITIVE ) ਵਿਚਾਰ ਤੁਹਾਨੂੰ ਅੱਗੇ ਵੱਲ ਨੂੰ ਉਤਾਰ ਦੇਣਗੇ । ਜੋ ਤੁਹਾਨੂੰ ਉਤਸ਼ਾਹ, ਤਜਰਬੇ ਕਰਨ ਦੀ ਕੋਸ਼ਿਸ਼ ਅਤੇ ਨਵੀਆਂ ਚੀਜ਼ਾਂ ਪ੍ਰਤੀ ਗਿਆਨ ਦੀ ਭਾਲ ਵੱਲ ਪ੍ਰੇਰਿਤ ਕਰਕੇ ਆਪਣੇ ਅਰਾਮਦੇਹ ਖੇਤਰ ਚੋਂ ਬਾਹਰ ਨਿਕਲਣਾ ਸਿਖਾਉਣਗੇ ।
- ਆਪਣੀ ਕਲਪਨਾ ਦੀ ਵਰਤੋਂ ਕਰੋ ( Use your imagination)
ਨਕਾਰਾਤਮਕ ਵਿਚਾਰਾਂ ਨੂੰ ਸਕਾਰਾਤਮਕ ਵਿਚਾਰਾਂ
ਵਿਚ ਬਦਲਣ ਤੋਂ ਬਾਅਦ ,ਅਗਲਾ ਕਦਮ ਕਲਪਨਾ ਦੀ ਵਰਤੋਂ ਕਰਨਾ ਹੈ। ਜਦੋਂ
ਤੱਕ ਤੁਹਾਡਾ ਕੰਮ ਠੀਕ ਚੱਲ ਰਿਹਾ ਹੁੰਦਾ ਹੈ,ਤਾਂ ਤੁਸੀਂ
ਸਕਾਰਾਤਮਕ ਊਰਜਾ ਤੋਂ ਭਰਪੂਰ ਹੁੰਦੇ ਹੋ ਅਤੇ ਜਦੋਂ ਤੁਹਾਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ
ਹੈ ਤਾਂ ਤੁਹਾਨੂੰ ਹੋਰ ਵੀ ਊਰਜਾਵਾਨ ਹੋਣਾ ਚਾਹੀਦਾ ਹੈ।
- ਅੱਜ ਤੋਂ ਹੀ ਸ਼ੁਰੂਆਤ ਕਰੋ (Get started from today)
ਸ਼ੁਰੂਆਤ ਕਰਨ ਲਈ ਮਹਾਨ
ਹੋਣਾ ਜਰੂਰੀ ਨਹੀ,
ਪਰੰਤੂ
ਮਹਾਨ ਬਣਨ ਲਈ ਸ਼ੁਰੂਆਤ ਕਰਨੀ ਜਰੂਰੀ ਹੈ।
ਹਮੇਸ਼ਾਂ ਉਹ ਲੋਕ ਹੀ ਅਸਫਲ ਹੁੰਦੇ ਹਨ ਜੋ
ਯੋਜਨਾਵਾਂ ਤਾਂ ਬਣਾ ਲੈਦੇ ਹਨ ਪਰ ਉਹਨਾਂ ਨੂੰ ਪੂਰਾ ਕਰਨ ਲਈ ਕੋਈ ਕੰਮ ਨਹੀਂ ਕਰਦੇ। ਤੁਹਾਡੇ
ਵਲੋਂ ਬਣਾਈ ਗਈ ਯੋਜਨਾ ਨੂੰ ਪੂਰਾ ਕਰਨ ਲਈ ਜਿੰਨਾਂ ਸਮਾਂ ਕੰਮ ਸ਼ੁਰੂ ਨਹੀ ਹੁੰਦਾ, ਉਨਾਂ ਚਿਰ ਤੁਹਡੇ ਵਲੋਂ ਬਣਾਈ ਗਈ ਯੋਜਨਾ ਦੀ ਹਾਲਤ ਉਸ ਬੀਜ ਵਰਗੀ ਹੈ ਜਿਸ ਨੂੰ
ਉੱਗਣ ਲਈ ਮਿੱਟੀ ਨਸ਼ੀਬ ਨਹੀਂ ਹੋਈ ।। ਜੇਕਰ ਕਾਮਯਾਬ (success) ਹੋਣਾ ਹੈ ਤਾਂ ਆਪਣੇ ਵਲੋਂ ਬਣਾਈ ਗਈ ਯੋਜਨਾ ਉੱਪਰ ਕੰਮ ਸ਼ਰੂ ਕਰੋ ਅਤੇ ਜਿੰਦਗੀ
ਵਿਚ ਸਫਲਤਾ ਦੀਆਂ ਸਿਖਰਾਂ ਨੂੰ ਛੂਹੋ ।
ਕੀ ਤੁਸੀਂ ਨਵੀਨਤਮ
ਅਧਿਐਨਾਂ ਅਨੁਸਾਰ ਜਾਣਦੇ ਹੋ ਕਿ ਤੁਹਾਡੀ ਰੋਜ਼ਾਨਾ ਦੀਆਂ 40% ਗਤੀਵਿਧੀਆਂ ਆਦਤਨ ਹਨ ਅਤੇ ਇਸੇ
ਕਰਕੇ ਬੈਂਜਾਮਿਨ ਫਰੈਂਕਲਿਨ ਨੇ ਇੱਕ ਵਾਰ ਕਿਹਾ ਸੀ ਕਿ ਜ਼ਿਆਦਾਤਰ ਲੋਕ ਸਫਲਤਾ ਪੱਖੋਂ 25 ਸਾਲ ਦੀ
ਉਮਰ ਵਿੱਚ ਹੀ ਮਰ ਜਾਂਦੇ ਹਨ ਪਰ 75 ਸਾਲ ਤੱਕ ਅਸਫਲਤਾ ਭਰੀ ਜਿੰਦਗੀ ਜਿਉਦੇ ਹਨ । ਅਸਫਲ ਲੋਕ
ਆਪਣੇ ਜੀਵਨ ਦੇ ਅੰਤ ਤੱਕ ਪਛਤਾਵਾ ਕਰਦੇ ਹਨ । ਜਦੋਂ ਕਿ ਇਸਦਾ ਕਾਰਨ ਬਹੁਤ ਮਹੱਤਵਪੂਰਨ ਹੈ।
- ਭੈੜੀਆਂ ਆਦਤਾਂ ਛੱਡੋ (Skip bad habits)
ਸਫਲਤਾ ਹਾਸਲ ਕਰਨ ਲਈ ਤੁਹਾਨੂੰ ਭੈੜੀਆਂ ਆਦਤਾਂ ਦਾ ਤਿਆਗ
ਕਰਨਾ ਪਵੇਗਾ । ਭੈੜੀਆਂ ਆਦਤਾਂ ਹੀ ਤੁਹਾਨੂੰ ਸਫਲ ਨਹੀਂ ਹੋਣ ਦਿੰਦੀਆਂ । ਹੁਣ ਤੁਹਾਨੂੰ ਇਹ
ਪਹਿਲੀ ਮਾੜੀ ਆਦਤ ਨੂੰ ਛੱਡਣ ਲਈ ਆਪਣੇ ਮਨ ਉਪਰ ਦਬਾਅ ਪਾਉਣ ਦੀ ਲੋੜ ਹੈ ਤਾਂ ਜੋ ਇਹ ਦਬਾਅ
ਤੁਹਾਨੂੰ ਜੇਤੂ ਅਤੇ ਹਾਰਾਂ ਵਿਚ ਫਰਕ ਮਹਿਸੂਸ ਕਰਾ ਸਕੇ ।
ਖੁਦ ਬਾਰੇ ਚੰਗਾ ਸੋਚੋ ਕਿਉਂਕਿ ਜਿਸ ਤਰ੍ਹਾਂ ਦਾ ਅਸੀਂ ਖੁਦ ਬਾਰੇ ਸੋਚਦੇ ਹਾਂ ,ਉਸ ਤਰ੍ਹਾਂ ਦਾ ਹੀ ਅਸੀਂ ਵਿਹਾਰ ਕਰਦੇ ਹਾਂ ਅਤੇ ਜਿਸ ਤਰ੍ਹਾਂ ਦਾ ਵਿਹਾਰ ਕਰਦੇ ਹਾਂ, ਉਸੇ ਤਰ੍ਹਾਂ ਦੇ ਨਤੀਜੇ ਮਿਲਦੇ ਹਨ ।
ਹਮੇਸ਼ਾਂ ਚੰਗਾ ਸੋਚੋ, ਜਿੰਦਗੀ ਵਿਚ ਸਫਲਤਾ ( success in life )ਜਰੂਰ
ਮਿਲੇਗੀ ।
0 comments:
Post a Comment