ਮੈਂ ਸਫਲਤਾ ਕਿਵੇਂ ਹਾਸਲ ਕਰ ਸਕਦਾ ਹਾਂ ?
success |
ਹਰ ਇਨਸਾਨ ਸਫਲਤਾ ਹਾਸਲ ਕਰਨਾ ਚਹੁੰਦਾ ਹੈ । ਇਸ ਲਈ ਉਹ ਹਮੇਸ਼ਾਂ ਹੀ ਇਸ ਦੀ ਖੋਜ
ਵਿਚ ਲੱਗਾ ਰਹਿੰਦਾ ਹੈ ਕਿ ਸਫਲਤਾ ਕਿਸ ਤਰ੍ਹਾਂ ਹਾਸਲ ਕੀਤੀ ਜਾਵੇ । ਪਰ ਉਨ੍ਹਾਂ ਨੇ ਇਹ ਕਦੀ ਨਹੀ
ਸੋਚਿਆ ਕਿ ਉਹ ਕਿਸ ਖੇਤਰ ਵਿਚ ਸਫਲਤਾ ਹਾਸਲ ਕਰਨਾ
ਚਹੁੰਦੇ ਹਨ ਅਤੇ ਉਨ੍ਹਾਂ
ਦਾ ਉਦੇਸ਼ ਕੀ ਹੈ ।
ਸਫਲਤਾ ਦੀ ਕੁੰਜੀ |
ਉਦੇਸ਼
ਇਨਸਾਨ ਨੂੰ ਸਭ ਤੋਂ ਪਹਿਲਾਂ ਆਪਣੇ ਉਦੇਸ਼ ਨੂੰ ਸਪੱਸ਼ਟ ਕਰਨਾ ਚਹੀਦਾ ਹੈ, ਕਿਉਂਕਿ
ਸਪੱਸ਼ਟ ਉਦੇਸ਼ ਹੀ ਸੋਚ ਨੂੰ ਇਕਾਗਰਤਾ ਪ੍ਰਦਾਨ ਕਰਦੇ ਹਨ । ਜਦ ਤੱਕ ਇਨਸਾਨ ਇਕਾਗਰਤਾ ਹਾਸਲ ਨਹੀਂ
ਕਰ ਲੈਦਾ, ਤਦ ਤੱਕ ਉਸ ਦਾ ਦਿਮਾਗ ਪੂਰੀ ਸ਼ਕਤੀ ਨਾਲ ਕੰਮ ਕਰਨ ਵਿਚ ਅਸਮਰਥ ਰਹਿੰਦਾ ਹੈ ।
ਇਸ ਲਈ ਉਦੇਸ਼ ਸਪਸ਼ਟ ਕਰਨਾ ਹੀ ਸਫਲਤਾ ਦੀ ਪਹਿਲੀ ਪੌੜੀ ਹੈ । ਪਰ ਉਸ ਪੌੜੀ ਉਪਰ ਪੈਰ
ਰੱਖਣ ਤੋਂ ਪਹਿਲਾਂ ਇਹ ਜਾਂਚ ਲੈਣਾ ਜਰੂਰੀ ਹੈ, ਕਿ ਇਹ ਪੌੜੀ ਸਹੀ ਮੰਜਿਲ ਵੱਲ ਵਧ ਰਹੀ ਹੈ। ਕਿਉਂਕਿ ਹਮੇਸ਼ਾਂ
ਹੀ ਮੁੱਲਵਾਣ ਉਦੇਸ਼ ਹੋਣੇ ਚਾਹੀਦੇ ਹਨ ।
“ਜੇਕਰ ਖੁਸ਼ੀ ਚਾਹੁੰਦੇ ਹੋ ਤਾਂ ਅਜਿਹਾ ਉਦੇਸ਼ ਬਣਾਓ ਜੋ ਤੁਹਾਡੀ ਸੋਚ ਨੂੰ ਆਦੇਸ਼
ਦੇਵੇ, ਤੁਹਾਡੀ ਊਰਜਾ ਨੂੰ
ਅਜਾਦ ਕਰੇ ਅਤੇ ਤੁਹਾਡੀ ਉਮੀਦ ਨੂੰ ਪ੍ਰੇਰਿਤ ਕਰੇ ‘’ > ਐਂਡਰਿਊ ਕਾਰਨੇਗੀ ।
ਨਿਰੰਤਰ ਉਦੇਸ਼ਾਂ ਦੀ ਪ੍ਰਾਪਤੀ
ਮਨੁੱਖ ਨੂੰ ਇਕ ਉਦੇਸ਼ ਪ੍ਰਾਪਤ ਕਰਨ ਤੋਂ ਬਾਅਦ ਦੂਜਾ ਉਦੇਸ਼ ਬਣਾ ਲੈਣਾ ਚਾਹੀਦਾ ਹੈ
। ਕਿਉਂਕਿ ਅਰਲ ਨਾਇਟਿੰਗੇਲ ਦੇ ਅਨਸਾਰ "ਮੁੱਲਵਾਣ ਉਦੇਸ਼ ਦੀ ਨਿੰਰਤਰ
ਪ੍ਰਾਪਤੀ ਹੀ ਸਫਲਤਾ ਹੈ '' । ਨਵੇਂ ਉਦੇਸ਼ ਨਾ ਬਣਾਉਣਾ ਅਸਫਲਤਾ
ਦੀ ਨਿਸ਼ਾਨੀ ਹੈ, ਕਿਉਕਿ ਉਦੇਸ਼ਹੀਨ ਵਿਅਕਤੀ ਮਨੋਵਿਗਿਆਨਕ ਤੋਰ ਤੇ ਮਰਿਆ ਹੁੰਦਾ ਹੈ । ਜੋ ਲੋਕ
ਨਵੇਂ ਉਦੇਸ਼ ਨਹੀ ਬਣਾਉਦੇ ਉਨ੍ਹਾਂ ਨੂੰ ਉਦੇਸ਼ਾਂ ਦੀ ਨਿਰੰਤਰਤਾ ਦਾ ਗਿਆਨ ਨਹੀਂ ਹੁੰਦਾ ।
ਜਿਆਦਾਤਰ ਲੋਕ ਇਕ ਉਦੇਸ਼ ਦੀ
ਪ੍ਰਾਪਤੀ ਨੂੰ ਹੀ ਸਫਲਤਾ ਸਮਝਣ ਲੱਗ ਪੈਂਦੇ ਹਨ । ਪਰ ਅਸਲ ਵਿਚ ਸਫਲਤਾ ਨਿਰੰਤਰ ਉਦੇਸ਼ਾਂ ਦੀ
ਪ੍ਰਾਪਤੀ ਕਰਦੇ ਰਹਿਣਾ ਹੈ ।
success |
“ਜੀਵਨ ਦੀ
ਯਾਤਰਾ ਸਾਈਕਲ ਚਲਾਉਣ ਵਾਂਗ ਹੈ, ਰੁਕਣ ਵਾਲੇ ਅਕਸਰ ਲੜਖੜਾ ਕੇ ਡਿੱਗ ਪੈਂਦੇ ਹਨ ''- ਡਾ.
ਮੈਕਸਵੈਲ ਮਾਲਟਜ ।
ਸਫਲਤਾ ਹਾਸਲ ਕਰਨ ਲਈ ਉਦੇਸ਼ਾਂ
ਨੂੰ ਲਿਖਤੀ ਰੂਪ ਦੇਣਾ ਚਾਹੀਦਾ ਹੈ । “ ਕਾਗਜ ਤੇ ਉਤਾਰੇ ਬਗੈਰ ਤੁਹਾਡੇ ਉਦੇਸ਼ ਇਛਾਵਾਂ ਦੇ ਉਹ ਬੀਜ ਹਨ, ਜਿੰਨ੍ਹਾਂ ਨੂੰ
ਮਿੱਟੀ ਨਸੀਬ ਹੀ ਨਹੀ ਹੁੰਦੀ '' । ਆਪਣੇ ਉਦੇਸ਼ਾਂ ਨੂੰ ਕਾਗਜ ਤੇ ਉਤਾਰ ਕੇ ਆਪਣੀਆਂ ਅੱਖਾਂ
ਸਾਹਮਣੇ ਰੱਖੋ ਤੇ ਇਨ੍ਹਾਂ ਦੀ ਪੂਰਤੀ ਲਈ ਸਹੀ ਢੰਗ ਨਾਲ ਯੋਜਨਾ ਤਿਆਰ ਕਰੋ ।
ਮਨੁੱਖ ਜਿਸ ਚੀਜ ਨੂੰ ਪ੍ਰਾਪਤ ਕਰਨਾ ਚਹੁੰਦਾ ਹੈ। ਉਸ
ਨੂੰ ਆਪਣੇ ਇਕ ਨਿਸ਼ਚਿਤ ਉਦੇਸ਼ ਦੇ ਰੂਪ ਵਿਚ ਕਾਗਜ ਤੇ ਲਿਖ ਲੈਣਾ ਚਾਹੀਦਾ ਹੈ।
ਜੋਹਨ ਗੋਡਾਰਡ ਦੀ ਕਹਾਣੀ ਸੰਨ
1972 ਦੇ ਲਾਈਫ ਮੈਗਜੀਨ ਵਿਚ ਛਪੀ ਸੀ, ਜੋ ਉਦੇਸ਼ਾਂ ਨੂੰ ਲਿਖਣ ਤੇ ਪੂਰਾ ਕਰਨ ਦੀ ਮਿਸ਼ਾਲ ਹਨ । ਉਹ
ਦੱਸਦੇ ਹਨ ਕਿ ਜਦ ਮੈਂ 15 ਵਰ੍ਹਿਆਂ ਦਾ ਸੀ , ਤਾਂ ਦਾਦੀ ਨੂੰ ਇਹ ਗੱਲ ਕਹਿੰਦੇ ਸੁਣਿਆ, “ ਕਾਸ਼ ਮੈਂ ਉਦੋਂ ਕਰ ਲੈਂਦੀ ਜਦ ਮੈਂ
ਜਵਾਨ ਸੀ ''। ਜੋਹਨ ਗੋਡਾਰਡ ਨੇ ਉਸੇ ਸਮੇਂ ਫੈਸਲਾ ਲਿਆ ਕਿ ਉਹ “ਕਾਸ਼ '' ਕਹਿਣ
ਵਾਲੇ ਲੋਕਾਂ ਦੀ ਸ਼੍ਰੇਣੀ, ਦੀ ਸੂਚੀ ਵਿਚ ਨਹੀ
ਆਉਣਗੇ । ਉਸੇ ਸਮੇਂ ਗੋਡਾਰਡ ਨੇ ਆਪਣੀ ਜਿੰਦਗੀ ਦੇ 127 ਉਦੇਸ਼ਾਂ ਨੂੰ ਨਿਰਧਾਰਤ ਕੀਤਾ ਅਤੇ ਉਨ੍ਹਾਂ ਨੂੰ
ਇਕ ਡਾਇਰੀ ਵਿਚ ਲਿਖਿਆ ।
ਜੋਹਨ ਗੋਡਾਰਡ ਨੇ 47 ਵਰ੍ਹਿਆਂ ਦੀ
ਉਮਰ ਹੋਣ ਤੱਕ 127 ਉਦੇਸ਼ਾਂ ਦੀ ਸੂਚੀ ਵਿਚੋਂ 103 ਉਦੇਸ਼ਾਂ ਦੀ ਪ੍ਰਾਪਤੀ ਕਰ ਲਈ ਸੀ । ਉਸ ਨੇ
ਵਕਤਾ ਬਣ ਕੇ ਲੋਕਾਂ ਨੂੰ ਆਪਣੀਆਂ ਪ੍ਰਾਪਤੀਆਂ ਬਾਰੇ ਦੱਸਿਆ ।
ਉਦੇਸ਼ਾਂ ਨੂੰ ਪ੍ਰਾਪਤ ਕਰਨ ਲਈ ਸਮਾਂ ਤੇ ਸੀਮਾ ਨਿਸ਼ਚਿਤ ਕਰੋ
ਆਪਣੇ ਉਦੇਸ਼ਾਂ ਦੀ ਪੂਰਤੀ ਲਈ ਸਮਾਂਬੱਧ ਯੋਜਨਾ ਤਿਆਰ ਕਰੋ, ਅਤੇ ਨਿਸ਼ਚਿਤ ਸਮੇਂ ਵਿਚ
ਹੀ ਆਪਣੇ ਉਦੇਸਾਂ ਪੂਰਾ ਕਰਦੇ ਰਹੋ । ਸਮਾਂ ਤੇ ਸੀਮਾ ਨਿਸ਼ਚਿਤ ਕਰਨ ਨਾਲ ਹੀ ਸਾਡਾ ਧਿਆਨ ਫਾਲਤੂ
ਚੀਜਾਂ ਵਿਚੋਂ ਨਿਕਲ ਕੇ , ਉਦੇਸ਼ਾਂ ਦੀ ਪ੍ਰਾਪਤੀ ਵੱਲ ਲੱਗਦਾ ਹੈ ।
ਹਮੇਸ਼ਾਂ ਵੱਡੇ ਉਦੇਸ਼ ਹੀ ਨਿਰਧਾਰਿਤ ਕਰੋ
ਵੱਡੇ ਉਦੇਸ਼ ਪ੍ਰਾਪਤ ਕਰਨ ਲਈ ਕੀਤੀ ਮਿਹਨਤ ਨਾਲ, ਛੋਟੇ ਉਦੇਸ਼ਾ ਦੇ ਮੁਕਾਬਲੇ ਵੱਧ
ਸਫਲਤਾ ਮਿਲਦੀ ਹੈ ।
“ਸਾਡੇ ਵਿਚੋਂ ਜਿਆਦਾਤਰ ਲੋਕਾਂ ਲਈ ਵੱਧ ਖਤਰਨਾਕ ਇਹ ਨਹੀਂ ਹੈ ਕਿ ਅਸੀਂ ਆਪਣਾ ਟੀਚਾ
ਵੱਡਾ ਬਣਾ ਕੇ ਉਸ ਦੀ ਪ੍ਰਾਪਤੀ ਨਾ ਕਰ ਸਕੀਏ, ਬਲਕਿ ਵੱਧ ਖਤਰਨਾਕ ਇਹ ਹੈ ਕਿ ਅਸੀਂ ਆਪਣਾ ਟੀਚਾ
ਛੋਟਾ ਬਣਾ ਕੇ ਉਸ ਦੀ ਪ੍ਰਾਪਤੀ ਕਰ ਲਈਏ '' –ਮਾਇਕਲਏਂਜਲੋ ।
ਜੇਕਰ ਅਸੀਂ ਉਨ੍ਹਾਂ ਵਿਦਿਆਰਥੀਆਂ ਦੀਆਂ ਉਦਾਹਰਣਾਂ ਲਈਏ , ਜਿਨ੍ਹਾਂ ਵਿਚੋਂ
ਇਕ ਵਿਦਿਆਰਥੀ ਨੇ 100 ਅੰਕ ਲੈਣ ਦਾ ਟੀਚਾ ਰੱਖਿਆ ਹੈ ਅਤੇ ਦੂਸਰੇ ਨੇ 50 ਅੰਕ ਲੈਣ ਦਾ, ਜਿਸ
ਵਿਦਿਆਰਥੀ ਨੇ 100 ਅੰਕ ਦਾ ਟੀਚਾ ਰੱਖਿਆ ਹੈ । ਉਸ ਨੇ 100 ਅੰਕਾਂ ਲਈ ਮਿਹਨਤ ਕੀਤੀ ਤੇ 95 ਅੰਕ
ਪ੍ਰਾਪਤ ਕੀਤੇ । ਜਿਸ ਵਿਦਿਆਰਥੀ ਨੇ 50 ਅੰਕ ਲੈਣ ਦਾ ਟੀਚਾ ਰੱਖਿਆ, ਉਸ ਨੇ 50 ਅੰਕਾਂ ਲਈ ਮਿਹਨਤ
ਕੀਤੀ ਤੇ 55 ਅੰਕ ਪ੍ਰਾਪਤ ਕੀਤੇ । ਇਸ ਤਰ੍ਹਾਂ 100 ਅੰਕ ਵਾਲੇ ਵਿਦਿਆਰਥੀ ਨੇ ਬੇਸੱਕ ਆਪਣੇ ਟੀਚੇ
ਤੋਂ ਘੱਟ ਅੰਕ ਪ੍ਰਾਪਤ ਕੀਤੇ, ਪਰ 50 ਅੰਕਾਂ ਦੇ ਟੀਚੇ ਵਾਲੇ ਵਿਦਿਆਰਥੀ ਤੋਂ 40 ਅੰਕ ਜਿਆਦਾ
ਪ੍ਰਾਪਤ ਕੀਤੇ । ਸੋ ਇਸ ਲਈ ਸਾਨੂੰ ਹਮੇਸ਼ਾਂ ਹੀ ਵੱਡੇ ਉਦੇਸ਼ ਰੱਖਣੇ ਚਾਹੀਦੇ ਹਨ , ਤਾਂ ਹੀ ਸਫਲਤਾ
ਹਾਸਲ ਕੀਤੀ ਜਾ ਸਕਦੀ ਹੈ ।
Thanks
ReplyDelete