ਜਵਾਬੀ ਕਾਰਵਾਈ ਕਰਦਿਆਂ ਮਿੱਗ – 21 ਪਾਕਿ ਖੇਤਰ ਵਿਚ ਜਾ ਡਿੱਗਾ
ਪਾਇਲਾਟ ਪਾਕਿ ਦੀ ਹਿਰਾਸਤ ‘ਚ
ਭਾਰਤ ਵਲੋਂ ਅੱਤਵਾਦ ਵਿਰੁੱਧ ਕਾਰਵਾਈ ਕਰਨ ਦੇ ਅਗਲੇ ਹੀ ਦਿਨ ਗੁਆਢੀ ਮੁਲਕ ਨੇ
ਭਾਰਤ ਦੇ ਫੌਜੀ ਟਿਕਾਣਿਆਂ ਤੇ ਹਮਲੇ ਦੀ ਕੋਸ਼ਿਸ਼
ਕੀਤੀ। ਜਿਸ ਨੂੰ ਭਾਰਤੀ ਫੌਜ ਨੇ ਫੌਰੀ ਕਾਰਵਾਈ ਕਰਕੇ ਅਸਫਲ ਬਣਾ ਦਿੱਤਾ । ਭਾਰਤ ਵਲੋਂ ਪਾਕਿਸਤਾਨ
ਹਵਾਈ ਫੌਜ ਦਾ ਐੱਫ-16 ਲੜਾਕੂ ਜਹਾਜ ਵੀ ਤਬਾਹ ਕਰ ਦਿੱਤਾ ਗਿਆ । ਇਸ ਕਾਰਵਾਈ ਦੌਰਾਨ ਭਾਰਤ ਦੇ
ਮਿਗ – 21 ਨੂੰ ਵੀ ਨੁਕਸਾਨ ਪੰਹਚਿਆ ਤੇ ਉਹ ਵੀ ਡਿੱਗ ਪਿਆ । ਪਾਕਿਸਤਾਨ ਨੇ ਲਾਪਤਾ ਹੋਏ ਪਾਈਲਾਟ
ਅਭਿਨੰਦਨ ਵਰਥਾਮਨ ਨੂੰ ਆਪਣੇ ਕਬਜੇ ਵਿਚ ਲੈ ਲਿਆ ।
ਜਖਮੀ ਭਾਰਤੀ ਪਾਇਲਾਟ |
ਪਾਇਲਾਟ ਨੂੰ ਵਾਪਸ ਕਰਨ ਅਤੇ ਸੁਰੱਖਿਆ ਯਕੀਨੀ ਬਣਾਉਣ ਲਈ ਕਿਹਾ – ਭਾਰਤ
ਭਾਰਤ ਵਲੋਂ ਪਾਕਿਸਤਾਨ ਦੇ ਕਾਰਜਕਾਰੀ ਹਾਈਕਮਿਸ਼ਨਰ ਨੂੰ ਤਲਬ ਕਰਕੇ
ਮੰਗ ਕੀਤੀ ਹੈ ਕਿ ਪਾਕਿ ਵਲੋਂ ਹਿਰਾਸਤ ‘ਚ ਲਏ ਗਏ ਭਾਰਤੀ ਹਵਾਈ ਸੈਨਾ ਦੇ ਪਾਈਲਾਟ ਨੂੰ ਸੁਰੱਖਿਅਤ ਤਰੁੰਤ ਵਾਪਸ ਕੀਤਾ ਜਾਵੇ
। ਭਾਰਤੀ ਵਿਦੇਸ਼ ਮਤਰਾਲੇ ਨੇ ਪਾਕਿ ਵਿਰੁੱਧ
ਇਤਰਾਜ ਪ੍ਰਗਟ ਕੀਤਾ ਕਿ ਉਸ ਨੇ ਅੰਤਰਰਾਸ਼ਟਰੀ ਮਨੁੱਖੀ ਕਨੂੰਨ ਅਤੇ ਜਨੇਵਾ ਕਨਵੈਸ਼ਨ ਦੇ ਸਾਰੇ
ਨਿਯਮਾਂ ਦੀ ਉਲੰਘਣਾ ਕੀਤੀ ਹੈ । ਭਾਰਤੀ ਵਿਦੇਸ਼
ਮਤਰਾਲੇ ਨੇ ਭਾਰਤੀ ਹਵਾਈ ਸੈਨਾ ਦੇ ਜਖਮੀ ਪਾਇਲਾਟ ਨੂੰ
ਪਾਕਿਸਤਾਨ ਵਿਚ ਅਸੱਭਿਅਕ ਤਰੀਕੇ ਨਾਲ ਦਿਖਾਉਣ ਤੇ ਸ਼ਖਤ ਇਤਰਾਜ ਕੀਤਾ ਹੈ ।
ਭਾਰਤ ਵਲੋਂ ਪਾਕਿਸਤਾਨ ਦਾ ਐੱਫ -16 ਜਹਾਜ ਤਬਾਹ
ਭਾਰਤ ਦੇ ਵਿਦੇਸ਼ ਮਤਰਾਲੇ ਦੇ
ਬੁਲਾਰੇ ਰਵੀਸ਼ ਕੁਮਾਰ ਨੇ 4 ਮਿੰਟ ਦੀ ਸ਼ੰਖੇਪ ਪ੍ਰੈਸ ਕਾਨਫਰੰਸ ਕਰਕੇ ਤਾਜਾ ਹਲਾਤ ਬਾਰੇ ਦੱਸਦਿਆਂ
ਕਿਹਾ ਕਿ ਭਾਰਤ ਨੇ ਭਰੋਸੇਯੋਗ ਸਬੂਤਾਂ ਦੇ ਅਧਾਰ ਤੇ ਪਾਕਿਸਤਾਨ ‘ਚ ਜੈਸ਼ ਦੇ ਟਿਕਾਣਿਆ , ਤੇ ਹਮਲਾ ਕੀਤਾ ਸੀ ।ਪਰ ਪਾਕਿਸਤਾਨ
ਨੇ ਸਾਡੇ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਸੀ । ਇਸ ਕਵਾਇਦ ਨੂੰ ਨਕਾਮ
ਕਰਦਿਆਂ ਭਾਰਤ ਨੇ ਗੁਆਂਢੀ ਮੁਲਕ ਦਾ ਲੜਾਕੂ ਜਹਾਜ ਐੱਫ -16 ਤਬਾਹ ਕਰ ਦਿੱਤਾ । ਰਵੀਸ਼ ਕੁਮਾਰ ਨੇ
ਇਸ ਦੋਰਾਨ ਭਾਰਤ ਦੇ ਮਿੱਗ-21 ਦੇ ਤਬਾਹ ਹੋਣ ਦੀ
ਜਾਣਕਾਰੀ ਦਿੰਦਿਆਂ ਉਸ ਦੇ ਪਾਈਲਾਟ ਦੇ ਲਾਪਤਾ ਹੋਣ ਬਾਰੇ ਵੀ ਦੱਸਿਆ ।
0 comments:
Post a Comment