ਚਿਹਰੇ ਤੋਂ ਝੁਰੜੀਆਂ ਹਟਾਉਣ ਦੇ ਨੁਸ਼ਖੇ
ਹਰ ਕੋਈ ਸੋਹਣਾ ਦਿੱਸਣਾ
ਚਾਹੁੰਦਾ ਹੈ ਪਰ ਚਿਹਰੇ ਤੇ ਆਈਆਂ ਝੁਰੜੀਆਂ ਸਭ ਨੂੰ ਪ੍ਰੇਸ਼ਾਨ ਕਰਦੀਆਂ ਹਨ । ਇਨ੍ਹਾਂ ਤੋਂ
ਛੁਟਕਾਰਾ ਪਾਉਣ ਲਈ ਵਰਤੋ ਇਹ ਨੁਸ਼ਖੇ :-
health-tips |
ਚਿਹਰੇ ਤੋਂ ਝੁਰੜੀਆਂ
ਹਟਾਉਣ ਦੇ ਨੁਸ਼ਖੇ
- ·
ਸਭ ਤੋਂ
ਅਸਾਨ ਤਰੀਕਾ ਰਾਤ ਨੂੰ ਸੌਣ ਤੋਂ ਪਹਿਲਾਂ ਅੱਧਾ ਨਿੰਬੂ ਕੱਟ ਲਉ । ਉਸ ਨੂੰ ਗੁਲਾਬ ਜਲ ਵਿਚ
ਬਾਰ-ਬਾਰ ਡਬੋ ਕੇ ਚਿਹਰੇ ਤੇ ਮਲੋ । ਇਹ ਪ੍ਰਕਿਰਿਆ ਲਗਾਤਾਰ ਚਾਰ ਹਫਤਿਆਂ ਤੱਕ ਜਾਰੀ ਰੱਖੋ ।
- · ਝੁਰੜੀਆਂ ਹਟਾਉਣ ਲਈ ,ਲਗਾਤਾਰ ਚਾਰ ਹਫਤੇ ਤਕ 250 ml ਜੂਸ ਇਸ ਤਰ੍ਹਾਂ ਪੀਉ ਜਿਸ ਵਿਚ ਦੋ ਹਿੱਸੇ ਟਮਾਟਰ, ਤਿੰਨ ਹਿੱਸੇ ਗਾਜਰ ਅਤੇ ਇਕ ਹਿੱਸਾ ਚੁਕੰਦਰ ਦਾ ਰਸ ਹੋਵੇ ।
- · ਛੋਲੇ ਅਤੇ ਮੂੰਗੀ ਦੀ ਦਾਲ ਦਾ ਲਗਾਤਾਰ ਜੀਵਨ ਭਰ ਪ੍ਰਯੋਗ ਕਰੋ, ਕਿਉਂਕਿ ਇਨ੍ਹਾਂ ਵਿਚ ਸ਼ਾਮਿਲ ਵਿਟਾਮਨ ‘ਈ’ ਝੁਰੜੀਆਂ ਮਿਟਾਉਂਦਾ ਹੈ ।
health-tips |
- · ਠੰਡੇ ਪਾਣੀ ਨਾਲ ਨਹਾਉਣ ਤੇ ਸਰੀਰ ‘ਤੇ ਜਲਦੀ ਝੁਰੜੀਆਂ ਨਹੀਂ ਪੈਂਦੀਆਂ ।
- ·
ਉਦਾਸੀ
ਅਤੇ ਚਿੰਤਾ ਝੁਰੜੀਆਂ ਪੈਦਾ ਕਰਦੀਆਂ ਹਨ । ਇਸ ਲਈ ਹਮੇਸ਼ਾਂ ਖੁਸ਼ ਰਹੋ ।
- · ਤੁਲਸੀ ਦੀਆਂ 30-35 ਤਾਜੀਆਂ ਪੱਤੀਆਂ ਨੂੰ ਚਟਨੀ ਵਾਂਗ ਪੀਸ ਲਉ ਅਤੇ ਅੱਧੀ ਕੌਲੀ ਮਿੱਠੇ ਦਹੀਂ ਵਿਚ ਮਿਲਾ ਕੇ ਰੋਜਾਨਾ ਸਵੇਰੇ ਨਾਸ਼ਤੇ ਤੋਂ ਅੱਧਾ ਘੰਟਾ ਪਹਿਲਾਂ ਖਾਉ । ਚੰਗੇ ਨਤੀਜੇ ਲਈ ਘੱਟੋ-ਘੱਟ ਚਾਰ ਮਹੀਨੇ ਤੱਕ ਪ੍ਰਯੋਗ ਕਰੋ ।
- · ਆਂਵਲੇ ਦੀ ਲਗਾਤਾਰ ਵਰਤੋਂ ਕਰਨ ਨਾਲ ਵੀ ਕਾਫੀ ਹੱਦ ਤੱਕ ਝੁਰੜੀਆਂ ਗਾਇਬ ਹੋ ਜਾਂਦੀਆਂ ਹਨ ।
- · ਥੋੜਾ ਜਿਹਾ ਵੇਸਣ, ਚੁਟਕੀ ਮਾਤਰ ਪੀਸੀ ਹੋਈ ਹਲਦੀ ਅਤੇ ਤਾਜੇ ਦੁੱਧ ਦੇ ਚਾਰ ਚਮਚੇ ਪਾ ਕੇ ਵੱਟਣਾ ਤਿਆਰ ਕਰ ਲਉ । ਉਸ ਨੂੰ ਸਵੇਰੇ ਸ਼ਾਮ ਰੋਜਾਨਾ ਲਗਾਉਣ ਨਾਲ ਝੁਰੜੀਆਂ ਦੂਰ ਹੋਣਗੀਆਂ ਅਤੇ ਚਿਹਰੇ ਤੇ ਨਿਖਾਰ ਵੀ ਆ ਜਾਏਗਾ ।
- · ਕਦੀ ਵੀ ਨਹਾ ਕੇ ਤੋਲੀਏ ਨਾਲ ਮੂੰਹ ਨਾ ਪੂੰਝੋ , ਬਲਕਿ ਮੂੰਹ ਤੇ ਤੋਲੀਆ ਰੱਖ ਕੇ ਆਪਣੇ ਆਪ ਪਾਣੀ ਸੁੱਕਣ ਦਿਉ ।
ਇਹ ਵੀ ਪੜ੍ਹੋ
0 comments:
Post a Comment